Skip to content

ARC of Rockland County

Last updated: 10/26/2022

ਪਤਾ

25 Hemlock Dr.
Congers, NY 10920

ਸੰਪਰਕ

ਈ - ਮੇਲ
ਫ਼ੋਨ (845) 267-2500
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.arcofrockland.org/

ਬਾਰੇ

1954 ਵਿੱਚ ਰੌਕਲੈਂਡ ਪ੍ਰਦੇਸ਼ ਵਿੱਚ, ਸਮਰਪਿਤ ਮਾਪਿਆਂ ਦੇ ਛੋਟੇ ਸਮੂਹ ਦੁਆਰਾ ਇੱਕ ਤਰ੍ਹਾਂ ਦੇ ਗ਼ੈਰ-ਲਾਭਕਾਰੀ ਸੰਗਠਨ ਦੇ ਰੂਪ ਵਿੱਚ ਸੰਸਥਾਪਿਤ, ਅੱਜ, ਦ ਆਰਕ ਰੌਕਲੈਂਡ ਬੌਧਿਕ ਅਤੇ ਹੋਰ ਵਿਕਾਸਾਤਮਕ ਵਿਕਲਾਂਗਤਾ ਨਾਲ ਪੀੜਿਤ 1,200 ਤੋਂ ਵੱਧ ਬੱਚਿਆਂ ਅਤੇ ਬਾਲਗਾਂ ਨੂੰ ਸਮਰਥਨ ਅਤੇ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ, ਅਸੀਂ ਪ੍ਰਦੇਸ਼, ਰਾਜ ਅਤੇ ਦੇਸ਼ ਭਰ ਵਿੱਚ ਸਮਰਥਨਾਂ ਅਤੇ ਸੇਵਾਵਾਂ ਦੇ ਸੰਬੰਧ ਵਿੱਚ ਜਾਣਕਾਰੀ ਅਤੇ ਰੈਫਰਲ ਪ੍ਰਦਾਰਨ ਕਰਨ ਵਾਲਾ ਮੁੱਖ ਸਰੋਤ ਹਾਂ। ਅਸੀਂ The Arc (ਦ ਆਰਕ) ਦੇ ਰਾਜ-ਵਿਆਪੀ ਸੰਗਠਨ ਦੇ 40 ਤੋਂ ਵੱਧ ਚੈਪਟਰਾਂ ਵਿੱਚੋਂ ਇੱਕ ਹਾਂ, ਅਤੇ ਅਸੀਂ The Arc (ਦ ਆਰਕ) ਦੇ ਰਾਸ਼ਟਰੀ ਸੰਗਠਨ ਨਾਲ ਸੰਬੰਧਿਤ ਹਾਂ। ਮਿਲ ਕੇ, ਅਸੀਂ ਵਿਕਲਾਂਗ ਲੋਕਾਂ ਦੇ ਅਧਿਕਾਰਾਂ ਲਈ ਵਕਾਲਤ ਕਰਦੇ ਹੋਏ ਮਜ਼ਬੂਤ ਅਤੇ ਇੱਕਜੁਟ ਆਵਾਜ਼ ਵਿੱਚ ਬੋਲਦੇ ਹਾਂ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਰੁਜ਼ਗਾਰ
  • ਕੰਮ ਅਨੁਭਵ (ਜਿਵੇਂ ਕਿ ਵਲੰਟੀਅਰ, ਇੰਟਰਨ, ਅਪ੍ਰੈਂਟਿਸ, ਰੁਜ਼ਗਾਰ ਸਿਖਲਾਈ ਪ੍ਰੋਗਰਾਮ)
  • ਮੁਹਾਰਤ ਵਿਕਾਸ (ਜਿਵੇਂ ਕਿ ਤਕਨਾਲੋਜੀ, ਰੁਜ਼ਗਾਰਯੋਗਤਾ ਮੁਹਾਰਤਾਂ, ਪੂਰਵ-ਰੁਜ਼ਗਾਰ)
  • ਔਨ-ਦ-ਜੌਬ ਸਿਖਲਾਈ ਅਤੇ ਸਮਰਥਨ (ਜਿਵੇਂ ਕਿ ਨੌਕਰੀ ਕੋਚ, ਸਹਾਇਕ ਤਕਨਾਲੋਜੀ, ਸਮਰਥਿਤ ਰੁਜ਼ਗਾਰ)
  • ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਆਤਮਨਿਰਭਰ/ਭਾਈਚਾਰਾ ਰਿਹਾਇਸ਼
  • ਆਵਾਸ/ਰਿਹਾਇਸ਼ੀ ਸੇਵਾਵਾਂ (ਜਿਵੇਂ ਕਿ ਅਪਾਰਟਮੈਂਟ, ਘੱਟ-ਆਮਦਨ ਵਾਲਾ ਆਵਾਸ)
  • ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
  • ਰੋਜ਼ਾਨਾ ਰਹਿਣ-ਸਹਿਣ ਦੀਆਂ ਮੁਹਾਰਤਾਂ (ਜਿਵੇਂ ਕਿ ਖਾਣਾ ਪਕਾਉਣਾ, ਬਜਟ ਬਣਾਉਣਾ)
  • ਮਨੋਰੰਜਨ (ਜਿਵੇਂ ਕਿ ਪਾਰਕ, ਖੇਡ ਕੇਂਦਰ, ਕਲਾ, ਗਰਮੀਆਂ ਦੇ ਕੈਂਪ)
  • ਆਵਾਜਾਈ (ਜਿਵੇਂ ਕਿ ਜਨਤਕ ਆਵਾਜਾਈ, ਡ੍ਰਾਈਵਿੰਗ ਦਿਸ਼ਾ-ਨਿਰਦੇਸ਼, ਵ੍ਹੀਕਲ ਮੋਡੀਫਿਕੇਸ਼ਨ)
ਸਿਹਤ-ਦੇਖਭਾਲ
  • ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
  • ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਪਰਿਵਾਰ ਸਮਰਥਨ
  • ਮੁਲਾਂਕਣ (ਜਿਵੇਂ ਕਿ ਮਨੋਵਿਗਿਆਨਕ, ਨਿਊਰੋਲਾਜੀਕਲ, ਸਹਾਇਕ ਤਕਨਾਲੋਜੀ, ਵਿਕਾਸਾਤਮਕ)

ਸਮਰਥਿਤ ਉਮਰ ਸੀਮਾਵਾਂ

  • ਸ਼ੁਰੂਆਤੀ ਬਚਪਨ (0-5)
  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • ROCKLAND