ਪਤਾ
7513 Court Street
Elizabethtown, NY 12932
P.O. Box 8
ਬਾਰੇ
ਏਸੈਕਸ ਕਾਊਂਟੀ ਮੈਂਟਲ ਹੈਲਥ ਸਰਵਿਸਸ ਦਾ ਮਿਸ਼ਨ ਮਾਨਸਿਕ ਸਿਹਤ ਪੇਸ਼ੇਵਰਾਂ ਨਾਲ ਸਾਂਝੇਦਾਰੀਆਂ ਕਰਕੇ ਭਾਈਚਾਰੇ ਦੇ ਮੈਂਬਰਾਂ ਨੂੰ ਆਪਣੀ ਭਾਵਨਾਤਮਕ, ਵਿਵਹਾਰਕ, ਅਤੇ ਮਨੋਵਿਗਿਆਨਕ ਤੰਦਰੁਸਤੀ ਵਿੱਚ ਸੁਧਾਰ ਕਰਨ ਦੇ ਮੌਕੇ ਪ੍ਰਦਾਨ ਕਰਨਾ ਹੈ।
ਦਾਖ਼ਲਾ ਨੀਤੀ
ਕਲੀਨਿਕ ਏਸੈਕਸ ਪ੍ਰਦੇਸ਼ ਦੇ ਨਿਵਾਸੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਨਿਦਾਨਾਂ ਦੀ ਰੇਂਜ ਲਈ ਮਾਨਸਿਕ ਸਿਹਤ ਸੇਵਾਵਾਂ ਦੀ ਲੋੜ ਹੈ। ਹਾਲਾਂਕਿ, ਸਮੱਸਿਆਵਾਂ ਨਾਲ ਪੀੜਿਤ ਲੋਕਾਂ ਖ਼ਾਸ ਤੌਰ 'ਤੇ ਸ਼ਰਾਬ ਅਤੇ ਨਸ਼ਾ ਵਿਕਾਰਾਂ, ਵਿਕਾਸਾਤਮਕ ਵਿਕਾਰਾਂ, ਅਤੇ/ਜਾਂ ਓਰਗੈਨਿਗ ਬ੍ਰੇਨ ਸਿੰਡਰਾਮ ਨਾਲ ਪੀੜਿਤ ਲੋਕਾਂ ਨੂੰ ਸੇਵਾਵਾਂ ਲਈ ਕਿਤੇ ਵੀ ਰੈਫ਼ਰ ਕੀਤਾ ਜਾ ਸਕਦਾ ਹੈ।
ਯੋਗ ਵਿਅਕਤੀਆਂ ਜਾਂ ਪਰਿਵਾਰਾਂ ਦਾ ਦਾਖ਼ਲਾ ਇਸ ਕਲੀਨਿਕ ਵਿੱਚ ਉਪਲਬਧ ਸੇਵਾਵਾਂ ਦੀ ਲੜੀ ਵਿੱਚੋਂ ਲਾਭ ਲੈਣ ਦੀ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਹੋਵੇਗਾ। ਕਲੀਨਿਕ ਏਸੈਕਸ ਪ੍ਰਦੇਸ਼ ਦੇ ਹਰੇਕ ਉਮਰ ਸਮੂਹ ਨਾਲ ਸੰਬੰਧਿਤ ਨਿਵਾਸੀਆਂ ਨੂੰ ਆਊਟ-ਪੇਸ਼ੈਂਟ ਆਧਾਰ 'ਤੇ ਮਾਮਲਾ ਪ੍ਰਬੰਧਨ ਦੇ ਨਾਲ-ਨਾਲ ਵਿਅਕਤੀਗਤ, ਸਮੂਹਿਕ, ਸਕੂਲ, ਅਤੇ ਸੰਕਟ ਸੇਵਾਵਾਂ ਪ੍ਰਦਾਨ ਕਰਦਾ ਹੈ। ਜੇਕਰ ਪੇਸ਼ੇਵਰ ਮੁਲਾਂਕਣ ਵਿੱਚ ਅਜਿਹੇ ਸੰਸਾਧਨਾਂ ਦੀ ਲੋੜ ਬਾਰੇ ਕਿਹਾ ਜਾਂਦਾ ਹੈ ਜੋ ਕਲੀਨਿਕ ਵਿੱਚ ਉਪਲਬਧ ਨਹੀਂ ਹਨ, ਤਾਂ ਵਿਅਕਤੀ ਜਾਂ ਪਰਿਵਾਰ ਨੂੰ ਰੈਫਰਲ ਦੀ ਪੇਸ਼ਕਸ਼ ਕੀਤੀ ਜਾਵੇਗੀ।
ਏਸੈਕਸ ਕਾਊਂਟੀ ਮੈਂਟਲ ਹੈਲਥ ਕਲੀਨਿਕ ਦਾ ਮੁੱਖ ਦਫ਼ਤਰ ਏਲਿਜ਼ਾਬੇਥਟਾਊਨ, ਨਿਊ ਯਾਰਕ ਵਿੱਚ ਸਥਿਤ ਹੈ। ਇਸ ਤੋਂ ਇਲਾਵਾ ਕਲੀਨਿਕ ਟਿਕੋਨਡੇਗੋਰਾ, ਨਿਊ ਯਾਰਕ; ਲੇਕ ਪਲੇਸਿਡ, ਨਿਊ ਯਾਰਕ; ਅਤੇ ਮੋਰਿਹਾ, ਨਿਊ ਯਾਰਕ ਵਿੱਚ ਸਥਿਤ ਸੈਟੇਲਾਈਟ ਦਫ਼ਤਰਾਂ ਦੇ ਮਾਧਿਅਮ ਰਾਹੀਂ ਵੀ ਸੇਵਾਵਾਂ ਪ੍ਰਦਾਨ ਕਰਦਾ ਹੈ। ਸਾਰੀਆਂ ਮੁਲਾਕਾਤਾਂ ਨੂੰ ਏਲਿਜ਼ਾਬੇਥਟਾਊਨ ਦੇ ਮੁੱਖ ਦਫ਼ਤਰ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਸਿਹਤ-ਦੇਖਭਾਲ
- ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
- ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਪਰਿਵਾਰ ਸਮਰਥਨ
- ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
- ਪਰਿਵਾਰਾਂ ਲਈ ਸਿੱਖਿਆਤਮਕ ਸੰਸਾਧਨ
- ਮੁਲਾਂਕਣ (ਜਿਵੇਂ ਕਿ ਮਨੋਵਿਗਿਆਨਕ, ਨਿਊਰੋਲਾਜੀਕਲ, ਸਹਾਇਕ ਤਕਨਾਲੋਜੀ, ਵਿਕਾਸਾਤਮਕ)
ਸਮਰਥਿਤ ਉਮਰ ਸੀਮਾਵਾਂ
- ਸ਼ੁਰੂਆਤੀ ਬਚਪਨ (0-5)
- ਸਕੂਲ ਦੀ ਉਮਰ (5-18)
- ਨੌਜਵਾਨ ਬਾਲਗ (18+)
ਸੇਵਾ ਦਿੱਤੇ ਪ੍ਰਦੇਸ਼