ਪਤਾ
521 Boices Lane
Kingston, NY 12401
ਸੰਪਰਕ
ਈ - ਮੇਲ |
|
ਫ਼ੋਨ |
845-382-1899 |
ਫੋਨ - ਟੋਲ ਫ੍ਰੀ |
|
ਫੋਨ - ਟੀਟੀਵਾਈ |
|
ਵੈੱਬਸਾਈਟ |
http://www.opwdd.ny.gov |
ਬਾਰੇ
OPWDD ਵਿਕਾਸਾਤਮਕ ਵਿਕਲਾਂਗਤਾ ਵਾਲੇ ਵਿਅਕਤੀਆਂ ਦੀ ਆਪਣੇ ਮਨਪਸੰਦ ਘਰ ਵਿੱਚ ਰਹਿਣ; ਭਾਗ ਲੈਣ ਲਈ ਰੁਜ਼ਗਾਰ ਅਤੇ ਹੋਰ ਉਪਯੋਗੀ ਸਰਗਰਮੀਆਂ ਨੂੰ ਲੱਭਣ; ਭਾਈਚਾਰੇ ਵਿੱਚ ਸੰਬੰਧ ਸਥਾਪਿਤ ਕਰਨ, ਅਤੇ ਸਿਹਤ ਅਤੇ ਤੰਦਰੁਸਤੀ ਦਾ ਅਨੁਭਵ ਲੈਣ ਵਿੱਚ ਮਦਦ ਕਰਨ ਲਈ ਸੇਵਾਵਾਂ ਅਤੇ ਸਮਰਥਨਾਂ ਦੀ ਇੱਕ ਲੜੀ ਪ੍ਰਦਾਨ ਕਰਦਾ ਹੈ। ਸੇਵਾਵਾਂ ਅਤੇ ਸਮਰਥਨਾਂ ਦੇ ਵੱਖ-ਵੱਖ ਪੱਧਰ ਅਤੇ ਸੁਮੇਲ ਦਾ ਮਤਲਬ ਹੈ ਕਿ OPWDD ਵਾਸਤਵ ਵਿੱਚ ਕੋਈ ਵੀ ਵਿਕਾਸਾਤਮਕ ਵਿਕਲਾਂਗਤਾ ਵਾਲੇ ਵਿਅਕਤੀ ਦੀਆਂ ਸਮਰੱਥਾਵਾਂ, ਲੋੜਾਂ ਅਤੇ ਤਰਜੀਹਾਂ ਨੂੰ ਅਨੁਕੂਲਿਤ ਕਰ ਸਕਦਾ ਹੈ।
OPWDD ਵਿੱਚ ਨਵੇਂ ਆਏ ਲੋਕ ਸਾਡੇ ਫਰੰਟ ਡੋਰ ਦੇ ਮਾਧਿਅਮ ਰਾਹੀਂ ਸੇਵਾਵਾਂ ਅਤੇ ਸਮਰਥਨਾਂ ਤੱਕ ਪਹੁੰਚ ਕਰ ਸਕਦੇ ਹਨ। ਜਿਹੜੇ ਪਹਿਲਾਂ ਤੋਂ ਸੇਵਾਵਾਂ ਪ੍ਰਾਪਤ ਕਰ ਰਹੇ ਹਨ, ਉਹ ਸੇਵਾਵਾਂ ਅਤੇ ਸਮਰਥਨਾਂ ਦੀ ਸਮੀਖਿਆ ਕਰ ਸਕਦੇ ਹਨ, ਅਤੇ ਸਵੈ-ਨਿਰਦੇਸ਼ਨ 'ਤੇ ਵਿਚਾਰ ਕਰਨਾ ਚਾਹ ਸਕਦੇ ਹਨ। ਜੇਕਰ ਤੁਸੀਂ ਆਪਣੀਆਂ ਸੇਵਾਵਾਂ ਬਦਲਣ ਦੇ ਇੱਛੁਕ ਹੋ, ਤਾਂ ਆਪਣੇ ਸਰਵਿਸ ਕੋਆਰਡੀਨੇਟਰ ਨਾਲ ਸੇਵਾ ਸੰਸੋਧਨ ਪ੍ਰਕਿਰਿਆ ਬਾਰੇ ਗੱਲਬਾਤ ਕਰੋ ਅਤੇ ਸੇਵਾ ਸੰਸੋਧਨ ਬੇਨਤੀ ਫਾਰਮ ਜਮ੍ਹਾ ਕਰਵਾਓ।
OPWDD ਸਮਝਦਾ ਹੈ ਕਿ ਇੱਥੇ "ਸਾਰਿਆਂ-ਲਈ-ਅਨੁਕੂਲ" ਕੋਈ ਪ੍ਰੋਗਰਾਮ ਨਹੀਂ ਹੈ ਜੋ ਹਰੇਕ ਵਿਅਕਤੀ ਲਈ ਉਪਯੁਕਤ ਹੋਵੇ। ਇਸ ਕਾਰਨ ਹਰੇਕ ਵਿਅਕਤੀ ਜੋ OPWDD ਸਮਰਥਨ ਅਤੇ ਸੇਵਾਵਾਂ ਪ੍ਰਾਪਤ ਕਰ ਰਿਹਾ ਹੈ, ਉਹ ਵਿਅਕਤੀ-ਕੇਂਦਰਿਤ ਯੋਜਨਾ ਪ੍ਰਕਿਰਿਆ ਨੂੰ ਪੂਰਾ ਕਰਦਾ ਹੈ। ਇਸ ਪ੍ਰਕਿਰਿਆ ਦਾ ਉਦੇਸ਼ ਸੇਵਾ ਪ੍ਰਦਾਨ ਕੀਤੇ ਜਾਣ ਵਾਲੇ ਹਰੇਕ ਵਿਅਕਤੀ ਦੀਆਂ ਖ਼ਾਸ ਯੋਗਤਾਵਾਂ, ਇੱਛਾਵਾਂ, ਟੀਚਿਆਂ ਅਤੇ ਲੋੜਾਂ ਬਾਰੇ ਪਤਾ ਲਗਾਉਣਾ ਹੈ। ਵਿਅਕਤੀ-ਕੇਂਦਰਿਤ ਯੋਜਨਾ ਹਰੇਕ ਵਿਅਕਤੀ ਅਤੇ ਉਸਦੇ ਦੇਖਭਾਲ-ਪ੍ਰਦਾਤੇ(ਤਿਆਂ) ਨੂੰ ਉਸਦੀ ਵਿਲੱਖਣ ਸਥਿਤੀ ਲਈ ਉਪਯੁਕਤ ਜੀਵਨਸ਼ੈਲੀ ਵਿਕਸਿਤ ਕਰਨ ਦੇ ਰਾਹ ਵੱਲ ਮੋੜਨ ਵਿੱਚ ਸਾਡੀ ਸਹਾਇਤਾ ਕਰਦੀ ਹੈ।
OPWDD ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਸਮਰਥਨ ਅਤੇ ਸੇਵਾ ਵਿਕਲਪ ਪ੍ਰਦਾਨ ਕਰਨ ਦਾ ਵਾਅਦਾ ਕਰਦਾ ਹੈ। OPWDD ਸਮਰਥਨਾਂ ਅਤੇ ਸੇਵਾਵਾਂ ਵਿੱਚ ਸ਼ਾਮਲ ਹਨ:
ਭਾਈਚਾਰੇ ਦੇ ਘਰ ਵਿੱਚ ਰਹਿਣ ਲਈ ਲੋਕਾਂ ਦੀ ਸਹਾਇਤਾ।
ਪਰਿਵਾਰਾਂ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਰਾਹਤ ਅਤੇ ਹੋਰ ਪਰਿਵਾਰ ਸਮਰਥਨ ਸੇਵਾਵਾਂ ਦੇ ਨਾਲ ਪਰਿਵਾਰਕ ਘਰ ਵਿੱਚ ਰਹਿਣ ਲਈ ਸਮਰਥਨ ਪ੍ਰਦਾਨ ਕਰਨ ਵਾਸਤੇ ਸਹਾਇਤਾ।
ਉਨ੍ਹਾਂ ਲੋਕਾਂ ਲਈ ਸਹਾਇਤਾ ਜੋ ਰੁਜ਼ਗਾਰ ਸਿਖਲਾਈ ਅਤੇ ਸਮਰਥਨ, ਵਲੰਟੀਅਰ ਮੌਕਿਆਂ, ਅਤੇ ਹੋਰ ਕਿਸਮ ਦੀ ਭਾਈਚਾਰਾ ਸ਼ਮੂਲੀਅਤ ਦੇ ਨਾਲ ਭਾਈਚਾਰੇ ਵਿੱਚ ਕੰਮ ਕਰਨਾ ਚਾਹੁੰਦੇ ਹਨ।
ਅਤੇ ਉਨ੍ਹਾਂ ਲੋਕਾਂ ਲਈ ਸਹਾਇਤਾ ਜਿਨ੍ਹਾਂ ਨੂੰ ਵਿਆਪਕ ਰਿਹਾਇਸ਼ੀ ਅਤੇ ਦਿਨ ਦੀਆਂ ਸੇਵਾਵਾਂ ਦੀ ਲੋੜ ਹੈ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਰੁਜ਼ਗਾਰ
- ਭੁਗਤਾਨ ਵਾਲੇ ਰੁਜ਼ਗਾਰ (ਜਿਵੇਂ ਕਿ ਪ੍ਰਤਿਯੋਗੀ ਏਕੀਕਿਰਤ ਰੁਜ਼ਗਾਰ)
- ਕੰਮ ਅਨੁਭਵ (ਜਿਵੇਂ ਕਿ ਵਲੰਟੀਅਰ, ਇੰਟਰਨ, ਅਪ੍ਰੈਂਟਿਸ, ਰੁਜ਼ਗਾਰ ਸਿਖਲਾਈ ਪ੍ਰੋਗਰਾਮ)
- ਮੁਹਾਰਤ ਵਿਕਾਸ (ਜਿਵੇਂ ਕਿ ਤਕਨਾਲੋਜੀ, ਰੁਜ਼ਗਾਰਯੋਗਤਾ ਮੁਹਾਰਤਾਂ, ਪੂਰਵ-ਰੁਜ਼ਗਾਰ)
- ਔਨ-ਦ-ਜੌਬ ਸਿਖਲਾਈ ਅਤੇ ਸਮਰਥਨ (ਜਿਵੇਂ ਕਿ ਨੌਕਰੀ ਕੋਚ, ਸਹਾਇਕ ਤਕਨਾਲੋਜੀ, ਸਮਰਥਿਤ ਰੁਜ਼ਗਾਰ)
- ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਆਤਮਨਿਰਭਰ/ਭਾਈਚਾਰਾ ਰਿਹਾਇਸ਼
- ਆਵਾਸ/ਰਿਹਾਇਸ਼ੀ ਸੇਵਾਵਾਂ (ਜਿਵੇਂ ਕਿ ਅਪਾਰਟਮੈਂਟ, ਘੱਟ-ਆਮਦਨ ਵਾਲਾ ਆਵਾਸ)
- ਵਿੱਤੀ ਸਹਾਇਤਾ (ਜਿਵੇਂ ਕਿ ਜਨਤਕ ਸਹਾਇਤਾ, ਵਿੱਤੀ ਸਾਖਰਤਾ)
ਪਰਿਵਾਰ ਸਮਰਥਨ
ਹੋਰ ਸੇਵਾਵਾਂ
ਸਮਰਥਿਤ ਉਮਰ ਸੀਮਾਵਾਂ
- ਨੌਜਵਾਨ ਬਾਲਗ (18+)
- ਸਕੂਲ ਦੀ ਉਮਰ (5-18)
- ਸ਼ੁਰੂਆਤੀ ਬਚਪਨ (0-5)
ਸੇਵਾ ਦਿੱਤੇ ਪ੍ਰਦੇਸ਼