ਪਤਾ
34570 State RTE 10
Walton, NY 13856
Suite 1
ਸੰਪਰਕ
ਈ - ਮੇਲ |
delarc@delarc.org |
ਫ਼ੋਨ |
607-865-7126 |
ਫੋਨ - ਟੋਲ ਫ੍ਰੀ |
|
ਫੋਨ - ਟੀਟੀਵਾਈ |
|
ਵੈੱਬਸਾਈਟ |
https://delarc.org/ |
ਬਾਰੇ
ਸਾਡਾ ਮਿਸ਼ਨ:
"ਦ ਆਰਕ ਔਫ਼ ਡੇਲਾਵੇਅਰ ਕਾਊਂਟੀ ਇਸ ਲਈ ਮੌਜੂਦ ਹੈ ਤਾਂ ਕਿ ਵਿਕਲਾਂਗ ਲੋਕ ਵਿਅਕਤੀਗਤ ਰੂਪ ਵਿੱਚ ਸੰਪੂਰਨ ਜ਼ਿੰਦਗੀ ਜੀ ਸਕਣ"
ਏਕੀਕ੍ਰਿਤ ਸਿਧਾਂਤ:
ਦ ਆਰਕ ਔਫ਼ ਡੇਲਾਵੇਅਰ ਕਾਊਂਟੀ ਵਿੱਚ ਹਰ ਕੋਈ ਮੁੱਢਲੇ ਸਿਧਾਂਤਾ ਦੇ ਇੱਕ ਸੈੱਟ ਨਾਲ ਜੁੜਿਆ ਹੋਇਆ ਹੈ।
ਅਸੀਂ ਜਿਨ੍ਹਾਂ ਲੋਕਾਂ ਦੀ ਸੇਵਾਂ ਕਰਦੇ ਹਾਂ ਉਨ੍ਹਾਂ ਨੂੰ ਪਹਿਲਾਂ ਰੱਖਦੇ ਹਾਂ:
ਜਿਨ੍ਹਾਂ ਲੋਕਾਂ ਦੀ ਅਸੀਂ ਸੇਵਾ ਕਰਦੇ ਹਾਂ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਅਤੇ ਸਮਰਥਨ ਕਰਨਾ ਸਾਡੀ ਪਹਿਲੀ ਚਿੰਤਾ ਹੈ। ਹਰੇਕ ਫ਼ੈਸਲੇ ਵਿੱਚ ਉਨ੍ਹਾਂ ਦੀ ਤਰੱਕੀ, ਸਿਹਤ, ਕਲਿਆਣ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਉਨ੍ਹਾਂ ਦੀਆਂ ਲੋੜਾਂ ਨੂੰ ਤੁਰੰਤ ਹੀ ਇੱਕ ਸਕਰਾਤਮਕ, ਸੰਪੂਰਨ-ਜੀਵਨ, ਟੀਚਾ ਆਧਾਰਿਤ ਦ੍ਰਿਸ਼ਟੀਕੋਣ ਵਿੱਚ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਉੱਤਮਤਾ ਦਾ ਵਾਅਦਾ:
ਪ੍ਰਦਰਸ਼ਨ ਲਈ ਸਾਡਾ ਮਾਪਦੰਡ ਉੱਤਮਤਾ ਹੈ। ਜਿਨ੍ਹਾਂ ਲੋਕਾਂ ਦੀ ਅਸੀਂ ਸੇਵਾ ਕਰਦੇ ਹਾਂ, ਉਹ ਸਾਡੀਆਂ ਸੇਵਾਵਾਂ ਵਿੱਚ ਉੱਤਮਤਾ ਦੀ ਅਧਿਕਤਮ ਡਿਗਰੀ ਪ੍ਰਾਪਤ ਕਰਨ ਲਈ ਵਿਅਕਤੀਗਤ ਅਤੇ ਸਮੂਹਿਕ ਰੂਪ ਵਿੱਚ ਸਾਡੇ 'ਤੇ ਨਿਰਭਰ ਕਰਦੇ ਹਨ। ਇਨ੍ਹਾਂ ਨੂੰ ਛੱਡਣਾ ਉਨ੍ਹਾਂ ਦਾ ਅਧਿਕਾਰ ਹੈ ਅਤੇ ਇਨ੍ਹਾਂ ਨੂੰ ਡਿਲੀਵਰ ਕਰਨਾ ਸਾਡੀ ਜ਼ਿੰਮ੍ਹੇਵਾਰੀ ਹੈ।
ਸਮਰਪਿਤ ਰਹਿਣਾ:
ਜੋ ਤੁਸੀਂ ਕਰ ਰਹੇ ਹੋ ਉਸ ਵਿੱਚ ਵਿਸ਼ਵਾਸ ਕਰੋ। ਅਸੀਂ ਆਮ ਸਮਝ, ਕੜੀ ਮਿਹਨਤ, ਅਤੇ ਸਮਰਪਣ ਦੇ ਮਾਧਿਅਮ ਰਾਹੀਂ ਆਪਣੇ ਮਿਸ਼ਨ ਨੂੰ ਪੂਰਾ ਕਰਾਂਗੇ।
ਕਰਮਚਾਰੀ ਦੀ ਸੰਤੁਸ਼ਟੀ:
ਗੁਣਕਾਰੀ ਸਟਾਫ਼ ਦੀ ਭਰਤੀ ਕਰਨਾ, ਉਨ੍ਹਾਂ ਨੂੰ ਇੱਕ ਉਤਪਾਦਕ ਅਤੇ ਸਨਮਾਨਪੂਰਨ ਵਾਤਾਵਰਨ ਵਿੱਚ ਗੁਣਵੱਤਾ ਭਰਪੂਰ ਸਿਖਲਾਈ ਅਤੇ ਨਿਰੀਖਣ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ।
ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ:
ਦੂਜਿਆਂ ਨੂੰ ਸੁਣਨ ਦਾ ਵਾਅਦਾ। ਮੁੱਦਿਆਂ 'ਤੇ ਤੁਰੰਤ ਫੋਕਸ ਕਰਨਾ। ਉਹ ਸਮਾਧਾਨ ਲੱਭਣਾ ਜੋ ਸਾਰੀਆਂ ਧਿਰਾਂ ਲਈ ਸਵੀਕਾਰਯੋਗ ਹੋਣ। ਸੌਦੇਬਾਜ਼ੀ ਕਰਨ ਦੇ ਇੱਛੁਕ, ਪਰ ਫੇਰ ਵੀ ਇਨ੍ਹਾਂ ਏਕੀਕ੍ਰਿਤ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਦੇ ਹਾਂ।
ਆਧੁਨਿਕ ਰਹਿਣਾ:
ਜਿਹੜੇ ਕੰਮਾਂ ਨੂੰ ਅਸੀਂ ਪਹਿਲਾਂ ਹੀ ਪੂਰਾ ਕਰ ਲਿਆ ਹੈ ਉਨ੍ਹਾਂ ਦੇ ਨਾਲ-ਨਾਲ, ਕੰਮ ਕਰਨ ਦੇ ਨਵੇਂ ਅਤੇ ਬਿਹਤਰ ਤਰੀਕਿਆਂ ਦੀ ਤਲਾਸ਼ ਕਰਨਾ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਰੁਜ਼ਗਾਰ
- ਭੁਗਤਾਨ ਵਾਲੇ ਰੁਜ਼ਗਾਰ (ਜਿਵੇਂ ਕਿ ਪ੍ਰਤਿਯੋਗੀ ਏਕੀਕਿਰਤ ਰੁਜ਼ਗਾਰ)
- ਕੰਮ ਅਨੁਭਵ (ਜਿਵੇਂ ਕਿ ਵਲੰਟੀਅਰ, ਇੰਟਰਨ, ਅਪ੍ਰੈਂਟਿਸ, ਰੁਜ਼ਗਾਰ ਸਿਖਲਾਈ ਪ੍ਰੋਗਰਾਮ)
- ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
- ਔਨ-ਦ-ਜੌਬ ਸਿਖਲਾਈ ਅਤੇ ਸਮਰਥਨ (ਜਿਵੇਂ ਕਿ ਨੌਕਰੀ ਕੋਚ, ਸਹਾਇਕ ਤਕਨਾਲੋਜੀ, ਸਮਰਥਿਤ ਰੁਜ਼ਗਾਰ)
ਆਤਮਨਿਰਭਰ/ਭਾਈਚਾਰਾ ਰਿਹਾਇਸ਼
- ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
- ਰੋਜ਼ਾਨਾ ਰਹਿਣ-ਸਹਿਣ ਦੀਆਂ ਮੁਹਾਰਤਾਂ (ਜਿਵੇਂ ਕਿ ਖਾਣਾ ਪਕਾਉਣਾ, ਬਜਟ ਬਣਾਉਣਾ)
- ਮਨੋਰੰਜਨ (ਜਿਵੇਂ ਕਿ ਪਾਰਕ, ਖੇਡ ਕੇਂਦਰ, ਕਲਾ, ਗਰਮੀਆਂ ਦੇ ਕੈਂਪ)
- ਘਰ ਵਿੱਚ ਸੁਧਾਰ (ਜਿਵੇਂ ਕਿ ਰੈਂਪ, ਵਾਤਾਵਰਨ ਨਿਯੰਤਰਣ)
- ਵਿੱਤੀ ਸਹਾਇਤਾ (ਜਿਵੇਂ ਕਿ ਜਨਤਕ ਸਹਾਇਤਾ, ਵਿੱਤੀ ਸਾਖਰਤਾ)
- ਆਵਾਜਾਈ (ਜਿਵੇਂ ਕਿ ਜਨਤਕ ਆਵਾਜਾਈ, ਡ੍ਰਾਈਵਿੰਗ ਦਿਸ਼ਾ-ਨਿਰਦੇਸ਼, ਵ੍ਹੀਕਲ ਮੋਡੀਫਿਕੇਸ਼ਨ)
- ਭੋਜਨ ਸੁਰੱਖਿਆ (ਜਿਵੇਂ ਕਿ ਫੂਡ ਪੈਂਟਰੀਆਂ)
ਪਰਿਵਾਰ ਸਮਰਥਨ
- ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
- ਪਰਿਵਾਰਾਂ ਲਈ ਸਿੱਖਿਆਤਮਕ ਸੰਸਾਧਨ
- ਰਾਹਤ ਸੇਵਾਵਾਂ
ਸਿੱਖਿਆ/ਸਿਖਲਾਈ
- ਪ੍ਰੀਸਕੂਲ/ਅਰਲੀ ਚਾਈਲਡਹੁੱਡ ਪ੍ਰੋਗਰਾਮ
ਹੋਰ ਸੇਵਾਵਾਂ
ਸਮਰਥਿਤ ਉਮਰ ਸੀਮਾਵਾਂ
- ਸ਼ੁਰੂਆਤੀ ਬਚਪਨ (0-5)
- ਸਕੂਲ ਦੀ ਉਮਰ (5-18)
- ਨੌਜਵਾਨ ਬਾਲਗ (18+)
ਸੇਵਾ ਦਿੱਤੇ ਪ੍ਰਦੇਸ਼