Skip to content

Erie County Department of Mental Health

Last updated: 10/26/2022

ਪਤਾ

95 Franklin Street
Buffalo, NY 14202
Rath Building -- Room 1237

ਸੰਪਰਕ

ਈ - ਮੇਲ
ਫ਼ੋਨ (716) 858-8530
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ https://www3.erie.gov/mentalhealth/

ਬਾਰੇ

ਏਰੀ ਪ੍ਰਦੇਸ਼ ਦਾ ਮਾਨਸਿਕ ਸਿਹਤ ਦਾ ਵਿਭਾਗ ਦੋ ਵਿਭਾਗਾਂ ਤੋਂ ਮਿਲ ਕੇ ਬਣਿਆ ਹੈ: ਪ੍ਰੋਗਰਾਮ ਪ੍ਰਬੰਧ ਦਾ ਵਿਭਆਗ ਅਤੇ ਮਾਨਸਿਕ ਸਿਹਤ ਫੋਰੈਂਸਿਕ ਕਲੀਨਿਕਸ ਦਾ ਵਿਭਾਗ, ਜਿਸ ਵਿੱਚ ਅਡਲਟ ਫੋਰੈਂਸਿਕ ਮਾਨਸਿਕ ਸਿਹਤ ਕਲੀਨਿਕ ਅਤੇ ਚਿਲਡਰਨ'ਜ਼ ਸਿਸਟਮ ਔਫ਼ ਕੇਅਰ ਸ਼ਾਮਲ ਹੈ। ਮਾਨਸਿਕ ਸਿਹਤ ਵਿਭਾਗ ਜੋਖਿਮ ਵਿੱਚ ਵਿਅਕਤੀਆਂ ਦੀਆਂ ਇਲਾਜ ਅਤੇ ਅਰੋਗਤਾ ਸੰਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਵਿਆਪਕ ਭਾਈਚਾਰਾ ਅਧਾਰਿਤ ਮਾਨਸਿਕ ਸਿਹਤ, ਵਿਕਾਸਾਤਮਕ ਵਿਕਲਾਂਗਤਾ, ਰਸਾਇਣ ਨਿਰਭਰਤਾ ਅਤੇ ਬੱਚਿਆਂ ਦੇ ਦੇਖਭਾਲ ਪ੍ਰੋਗਰਾਮਾਂ/ਸੇਵਾਵਾਂ ਦੇ ਪ੍ਰਦੇਸ਼ਵਿਆਪੀ ਏਕੀਕ੍ਰਿਤ ਸਿਸਟਮ ਦੀ ਯੋਜਨਾ ਬਣਾਉਂਦਾ ਹੈ, ਪ੍ਰਬੰਧ ਕਰਦਾ ਹੈ ਅਤੇ ਸਮਾਯੋਜਨ ਕਰਦਾ ਹੈ। ਸੇਵਾਵਾਂ ਭਾਈਚਾਰਾ ਅਧਾਰਿਤ ਏਜੰਸੀਆਂ, ਪ੍ਰਦੇਸ਼ ਦੇ ਹੋਰ ਵਿਭਾਗਾਂ ਜਾਂ ਵਿਭਾਗ ਦੇ ਫੋਰੈਂਸਿਕ ਮਾਨਸਿਕ ਸਿਹਤ ਵਿਭਾਗ ਦੁਆਰਾ ਇਕਰਾਰਨਾਮਾ ਅਧਾਰ 'ਤੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ਮਾਨਸਿਕ ਸਿਹਤ ਵਿਭਾਗ ਏਰੀ ਕਾਊਂਟੀ ਹੋਲਡਿੰਗ ਸੈਂਟਰ ਅਤੇ ਏਰੀ ਕਾਊਂਟੀ ਕਰੈਕਸ਼ਨਲ ਫੈਸੀਲਿਟੀ ਵਿੱਚ ਪ੍ਰਤੱਖ ਸੇਵਾ ਪ੍ਰਦਾਤਾ ਹੈ। ਏਰੀ ਪ੍ਰਦੇਸ਼ ਦਾ ਮਾਨਸਿਕ ਸਿਹਤ ਵਿਭਾਗ ਪ੍ਰਬੰਧਕੀ ਲੀਡਰਸ਼ਿਪ ਪ੍ਰਦਾਨ ਕਰਦਾ ਹੈ ਅਤੇ ਭਾਈਚਾਰਾ ਅਧਾਰਿਤ ਵਿਹਾਰਕ ਸਿਹਤ ਸਿਸਟਮ ਦੀ ਵਿਵਸਥਾ ਨੂੰ ਯਕੀਨੀ ਬਣਾਉਂਦਾ ਹੈ ਜੋ ਇਸਦੇ ਨਾਗਰਿਕਾਂ ਲਈ ਪਹੁੰਚਯੋਗ, ਵਿਆਪਕ, ਲਾਗਤ ਪ੍ਰਭਾਵੀ, ਵਿਅਕਤੀ ਕੇਂਦਰਿਤ ਅਤੇ ਅਰੋਗਤਾ ਕੇਂਦਰਿਤ ਹੈ ਅਤੇ ਜਵਾਬਦੇਹ ਹੈ। ਸਾਡਾ ਟੀਚਾ ਪ੍ਰਾਪਤਕਰਤਾਵਾਂ ਲਈ ਉਮੀਦ ਅਤੇ ਅਰੋਗਤਾ ਨੂੰ ਵਧਾਉਣਾ ਹੈ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਰੁਜ਼ਗਾਰ
  • ਕੰਮ ਅਨੁਭਵ (ਜਿਵੇਂ ਕਿ ਵਲੰਟੀਅਰ, ਇੰਟਰਨ, ਅਪ੍ਰੈਂਟਿਸ, ਰੁਜ਼ਗਾਰ ਸਿਖਲਾਈ ਪ੍ਰੋਗਰਾਮ)
  • ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
  • ਔਨ-ਦ-ਜੌਬ ਸਿਖਲਾਈ ਅਤੇ ਸਮਰਥਨ (ਜਿਵੇਂ ਕਿ ਨੌਕਰੀ ਕੋਚ, ਸਹਾਇਕ ਤਕਨਾਲੋਜੀ, ਸਮਰਥਿਤ ਰੁਜ਼ਗਾਰ)
ਆਤਮਨਿਰਭਰ/ਭਾਈਚਾਰਾ ਰਿਹਾਇਸ਼
  • ਆਵਾਸ/ਰਿਹਾਇਸ਼ੀ ਸੇਵਾਵਾਂ (ਜਿਵੇਂ ਕਿ ਅਪਾਰਟਮੈਂਟ, ਘੱਟ-ਆਮਦਨ ਵਾਲਾ ਆਵਾਸ)
  • ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
  • ਮਨੋਰੰਜਨ (ਜਿਵੇਂ ਕਿ ਪਾਰਕ, ਖੇਡ ਕੇਂਦਰ, ਕਲਾ, ਗਰਮੀਆਂ ਦੇ ਕੈਂਪ)
ਸਿਹਤ-ਦੇਖਭਾਲ
  • ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
  • ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਪਰਿਵਾਰ ਸਮਰਥਨ
  • ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
  • ਪਰਿਵਾਰਾਂ ਲਈ ਸਿੱਖਿਆਤਮਕ ਸੰਸਾਧਨ
ਸਿੱਖਿਆ/ਸਿਖਲਾਈ
  • ਸਰਟੀਫਿਕੇਟ ਪ੍ਰੋਗਰਾਮ (ਜਿਵੇਂ ਕਿ ਭੋਜਨ ਨਿਯੰਤਰਣ, ਵੈਲਡਿੰਗ, ਪ੍ਰਾਥਮਿਕ ਸਹਾਇਤਾ/CPR)
  • ਸਕੂਲੀ ਉਮਰ ਦੇ ਪ੍ਰੋਗਰਾਮ

ਸਮਰਥਿਤ ਉਮਰ ਸੀਮਾਵਾਂ

  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • ERIE