Skip to content

Catholic Charities of Oswego

Last updated: 03/23/2023

ਪਤਾ

808 W Broad Street
Fulton, NY 13069

ਸੰਪਰਕ

ਈ - ਮੇਲ
ਫ਼ੋਨ 315-598-3980
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.ccoswego.com/

ਬਾਰੇ

ਮੂਲ ਰੂਪ ਵਿੱਚ 1930 ਵਿੱਚ ਅਡੋਪਸ਼ਨ ਏਜੰਸੀ ਵਜੋਂ ਸਥਾਪਿਤ, ਕੈਥੋਲਿਕ ਚੈਰਿਟੀਸ ਔਫ਼ ਓਸਵੀਗੋ ਕਾਊਂਟੀ ਨੇ ਮੱਧਵਰਤੀ ਮਨੁੱਖੀ ਸੇਵਾ ਏਜੰਸੀ ਦੇ ਰੂਪ ਵਿੱਚ ਵਿਕਾਸ ਕੀਤਾ ਹੈ ਜੋ ਬੱਚਿਆਂ, ਪਰਿਵਾਰਾਂ, ਅਤੇ ਵਿਅਕਤੀਆਂ ਨੂੰ ਕਈ ਬਹੁਮੁੱਲੇ ਪ੍ਰੋਗਰਾਮ ਉਪਲਬਧ ਕਰਵਾਉਂਦੀ ਹੈ। ਇਹ ਵਿਆਪਕ ਲੜੀ ਵਾਲੇ ਪ੍ਰੋਗਰਾਮ ਓਸਵੀਗੋ ਪ੍ਰਦੇਸ਼ ਭਰ ਦੇ ਭਾਈਚਾਰਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਜ਼ਿੰਦਗੀਆਂ ਨੂੰ ਆਪਣੇ ਸੰਪਰਕ ਵਿੱਚ ਲਿਆਉਂਦੇ ਹਨ। ਕੈਥੋਲਿਕ ਚੈਰੀਟਿਸ ਔਫ਼ ਓਸਵੀਗੋ ਕਾਊਂਟੀ ਇੱਕ ਪਰਿਵਰਤਨਸ਼ੀਲ ਸੰਗਠਨ ਹੈ ਜੋ ਪੇਸ਼ੇ ਦੇ ਢੰਗ, ਵਿਸ਼ਵਾਸਯੋਗਤਾ ਅਤੇ ਦੇਖਭਾਲ ਦੇ ਨਾਲ ਵਰਤਮਾਨ ਸਮਾਜਿਕ ਲੋੜਾਂ ਨੂੰ ਪੂਰਾ ਕਰਨ ਦੇ ਸੰਘਰਸ਼ ਨਾਲ ਜੁੜੀ ਹੋਈ ਹੈ। ਭਾਵੇਂ ਮਜ਼ਬੂਤ ਪਰਿਵਾਰ ਇਕਾਈਆਂ ਦਾ ਵਿਕਾਸ ਕਰਨ ਲਈ ਕੰਮ ਕਰਨਾ ਹੋਵੇ; ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝਣ ਵਾਲੇ ਪਰਿਵਾਰਾਂ, ਬੱਚਿਆਂ, ਅਤੇ ਵਿਅਕਤੀਆਂ ਨੂੰ ਸੇਵਾਵਾਂ ਦੇਣੀਆਂ ਹੋਣ; ਜਾਂ ਸਾਡੀ ਫੂਡ ਪੈਂਟਰੀ ਨਾਲ ਲੋੜਵੰਦਾਂ ਨੂੰ ਭੋਜਨ ਖੁਆਉਣਾ ਹੋਵੇ, ਕੈਥੋਲਿਕ ਚੈਰੀਟਿਸ ਔਫ਼ ਓਸਵੀਗੋ ਕਾਊਂਟੀ ਲੋੜਵੰਦਾਂ ਲਈ ਸਮਰਥਕ ਦੇ ਰੂਪ ਵਿੱਚ ਕੰਮ ਕਰਕੇ, ਅਤੇ ਸੇਵਾਵਾਂ ਪ੍ਰਦਾਨ ਕਰਕੇ ਜ਼ਿੰਦਗੀ ਦੀ ਗੁਣਵੱਤਾ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਰੁਜ਼ਗਾਰ
  • ਭੁਗਤਾਨ ਵਾਲੇ ਰੁਜ਼ਗਾਰ (ਜਿਵੇਂ ਕਿ ਪ੍ਰਤਿਯੋਗੀ ਏਕੀਕਿਰਤ ਰੁਜ਼ਗਾਰ)
  • ਕੰਮ ਅਨੁਭਵ (ਜਿਵੇਂ ਕਿ ਵਲੰਟੀਅਰ, ਇੰਟਰਨ, ਅਪ੍ਰੈਂਟਿਸ, ਰੁਜ਼ਗਾਰ ਸਿਖਲਾਈ ਪ੍ਰੋਗਰਾਮ)
  • ਮੁਹਾਰਤ ਵਿਕਾਸ (ਜਿਵੇਂ ਕਿ ਤਕਨਾਲੋਜੀ, ਰੁਜ਼ਗਾਰਯੋਗਤਾ ਮੁਹਾਰਤਾਂ, ਪੂਰਵ-ਰੁਜ਼ਗਾਰ)
  • ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
  • ਔਨ-ਦ-ਜੌਬ ਸਿਖਲਾਈ ਅਤੇ ਸਮਰਥਨ (ਜਿਵੇਂ ਕਿ ਨੌਕਰੀ ਕੋਚ, ਸਹਾਇਕ ਤਕਨਾਲੋਜੀ, ਸਮਰਥਿਤ ਰੁਜ਼ਗਾਰ)
  • ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਆਤਮਨਿਰਭਰ/ਭਾਈਚਾਰਾ ਰਿਹਾਇਸ਼
  • ਆਵਾਸ/ਰਿਹਾਇਸ਼ੀ ਸੇਵਾਵਾਂ (ਜਿਵੇਂ ਕਿ ਅਪਾਰਟਮੈਂਟ, ਘੱਟ-ਆਮਦਨ ਵਾਲਾ ਆਵਾਸ)
  • ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
  • ਰੋਜ਼ਾਨਾ ਰਹਿਣ-ਸਹਿਣ ਦੀਆਂ ਮੁਹਾਰਤਾਂ (ਜਿਵੇਂ ਕਿ ਖਾਣਾ ਪਕਾਉਣਾ, ਬਜਟ ਬਣਾਉਣਾ)
  • ਮਨੋਰੰਜਨ (ਜਿਵੇਂ ਕਿ ਪਾਰਕ, ਖੇਡ ਕੇਂਦਰ, ਕਲਾ, ਗਰਮੀਆਂ ਦੇ ਕੈਂਪ)
  • ਵਿੱਤੀ ਸਹਾਇਤਾ (ਜਿਵੇਂ ਕਿ ਜਨਤਕ ਸਹਾਇਤਾ, ਵਿੱਤੀ ਸਾਖਰਤਾ)
  • ਆਵਾਜਾਈ (ਜਿਵੇਂ ਕਿ ਜਨਤਕ ਆਵਾਜਾਈ, ਡ੍ਰਾਈਵਿੰਗ ਦਿਸ਼ਾ-ਨਿਰਦੇਸ਼, ਵ੍ਹੀਕਲ ਮੋਡੀਫਿਕੇਸ਼ਨ)
  • ਭੋਜਨ ਸੁਰੱਖਿਆ (ਜਿਵੇਂ ਕਿ ਫੂਡ ਪੈਂਟਰੀਆਂ)
ਸਿਹਤ-ਦੇਖਭਾਲ
  • ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
  • ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਪਰਿਵਾਰ ਸਮਰਥਨ
  • ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
ਹੋਰ ਸੇਵਾਵਾਂ
  • ਐਡਵੋਕੇਸੀ

ਸਮਰਥਿਤ ਉਮਰ ਸੀਮਾਵਾਂ

  • ਸ਼ੁਰੂਆਤੀ ਬਚਪਨ (0-5)
  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • OSWEGO