ਪਤਾ
15 Neil Court
Oceanside, NY 11572
ਸੰਪਰਕ
ਈ - ਮੇਲ |
|
ਫ਼ੋਨ |
(516) 766-4341 |
ਫੋਨ - ਟੋਲ ਫ੍ਰੀ |
|
ਫੋਨ - ਟੀਟੀਵਾਈ |
|
ਵੈੱਬਸਾਈਟ |
http://www.friedbergjcc.org |
ਬਾਰੇ
ਫ੍ਰਾਇਡਬਰਗ JCC, ਲੌਂਗ ਆਇਲੈਂਡ ਦੇ ਸਾਊਥ ਸ਼ੋਰ ਯਹੂਦੀ ਭਾਈਚਾਰੇ ਦੀ ਬਹੁਤ ਮਹੱਤਵਪੂਰਨ ਸ਼ਾਖਾ ਹੈ। ਇਹ ਇੱਕ ਸਰਬਵਿਆਪੀ ਸੁਵਿਧਾ ਹੈ, ਜੋ ਯਹੂਦੀ ਪਰਿਵਾਰ ਦੀ ਜ਼ਿੰਦਗੀ ਅਤੇ ਸੰਸਕ੍ਰਿਤੀ ਨੂੰ ਮਜ਼ਬੂਤ ਕਰਕੇ ਯਹੂਦੀ ਧਰਮ ਦੇ ਵਿਚਾਰ ਅਤੇ ਇਸਦੇ ਸਿਧਾਂਤ ਪ੍ਰਦਾਨ ਕਰਨ ਅਤੇ ਕਾਇਮ ਰੱਖਣ ਲਈ ਸਮਰਪਿਤ ਹੈ।
ਫ੍ਰਾਇਡਬਰਗ JCC 50 ਤੋਂ ਵੱਧ ਸਾਲਾਂ ਤੋਂ ਲੌਂਗ ਆਇਲੈਂਡ ਦੇ ਸਾਊਥ ਸ਼ੋਰ ਭਾਈਚਾਰੇ ਨੂੰ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ ਹੈ ਅਤੇ ਹਰੇਕ ਉਮਰ ਦੇ ਵਿਅਕਤੀ ਲਈ ਸਮਾਜਕ ਅਤੇ ਸਿੱਖਿਆਤਮਕ, ਅਤੇ ਨਾਲ ਹੀ ਜੀਵਿਤ ਰਹਿਣ ਲਈ ਲੁੜੀਂਦੀਆਂ ਸੇਵਾਵਾਂ ਉਪਲਬਧ ਕਰਾਉਂਦਾ ਹੈ। ਇਸ ਜਗ੍ਹਾ 'ਤੇ ਦੋਸਤ, ਗੁਆਂਢੀ ਅਤੇ ਪਰਿਵਾਰ ਆਪਣੀ ਯਹੂਦੀ ਪਛਾਣ ਦੀ ਖੋਜ ਕਰਨ, ਇਕੱਠੇ ਹੋਣ ਅਤੇ ਮਜ਼ੇ ਕਰਨ ਲਈ ਆਉਂਦੇ ਹਨ।
ਲਿਨਬਰੁੱਕ, ਮੈਰਿਕ ਅਤੇ ਲੌਂਗ ਬੀਚ ਵਿੱਚ ਕੇਂਦਰਾਂ ਦੇ ਨਾਲ, ਸ਼ੇਨਸਾਈਡ, ਨਿਊ ਯਾਰਕ ਵਿੱਚ ਸਥਿਤ, JCC ਨਵੀਆਂ ਮਾਵਾਂ/ਨਵੇਂ ਜੰਮੇ ਬੱਚਿਆਂ ਲਈ ਪ੍ਰੋਗਰਾਮਾਂ, ਡੇ ਕੇਅਰ, ਨਰਸਰੀ ਸਕੂਲ, ਸਕੂਲ ਤੋਂ ਬਾਅਦ ਦੀਆਂ ਸਰਗਰਮੀਆਂ, ਗਰਮੀ ਦੇ ਕੈਂਪ, ਕਿਸ਼ੋਰ ਪ੍ਰੋਗਰਾਮ, ਬਾਲਗ ਸਰਗਰਮੀਆਂ, ਵਿਸ਼ੇਸ਼ ਲੋੜਾਂ ਵਾਲੇ ਪ੍ਰੋਗਰਾਮਾਂ, ਅਵਕਾਸ਼ ਸਮਾਰੋਹ ਅਤੇ ਸਾਰਿਆਂ ਲਈ ਸੱਭਿਆਚਾਰਕ ਸਰਗਰਮੀਆਂ ਦਾ ਸੰਚਾਲਨ ਕਰਦਾ ਹੈ। ਇਹ ਵਿਆਪਕ ਅਤੇ ਵਿਵਿਧ ਪ੍ਰੋਗਰਾਮ ਗਤੀਸ਼ੀਲ, ਦੇਖਭਾਲ ਕਰਨ ਵਾਲੇ ਭਾਈਚਾਰੇ ਦਾ ਨਿਰਮਾਣ ਕਰਨ ਲਈ JCC ਦੇ ਪ੍ਰਭਾਵਸ਼ਾਲੀ ਮਿਸ਼ਨ ਦੇ ਪ੍ਰਤਿਬਿੰਬ ਹਨ ਜੋ ਪਰਿਵਾਰਾਂ, ਨੌਜਵਾਨਾਂ, ਬਜ਼ੁਰਗਾਂ ਅਤੇ ਵਿਕਲਾਂਗ ਲੋਕਾਂ ਦੀ ਆਰਥਿਕ ਪੱਧਰਾਂ 'ਤੇ ਸਹਾਇਤਾ ਕਰਦੇ ਹਨ
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਰੁਜ਼ਗਾਰ
- ਭੁਗਤਾਨ ਵਾਲੇ ਰੁਜ਼ਗਾਰ (ਜਿਵੇਂ ਕਿ ਪ੍ਰਤਿਯੋਗੀ ਏਕੀਕਿਰਤ ਰੁਜ਼ਗਾਰ)
- ਕੰਮ ਅਨੁਭਵ (ਜਿਵੇਂ ਕਿ ਵਲੰਟੀਅਰ, ਇੰਟਰਨ, ਅਪ੍ਰੈਂਟਿਸ, ਰੁਜ਼ਗਾਰ ਸਿਖਲਾਈ ਪ੍ਰੋਗਰਾਮ)
- ਮੁਹਾਰਤ ਵਿਕਾਸ (ਜਿਵੇਂ ਕਿ ਤਕਨਾਲੋਜੀ, ਰੁਜ਼ਗਾਰਯੋਗਤਾ ਮੁਹਾਰਤਾਂ, ਪੂਰਵ-ਰੁਜ਼ਗਾਰ)
- ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
- ਔਨ-ਦ-ਜੌਬ ਸਿਖਲਾਈ ਅਤੇ ਸਮਰਥਨ (ਜਿਵੇਂ ਕਿ ਨੌਕਰੀ ਕੋਚ, ਸਹਾਇਕ ਤਕਨਾਲੋਜੀ, ਸਮਰਥਿਤ ਰੁਜ਼ਗਾਰ)
- ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਆਤਮਨਿਰਭਰ/ਭਾਈਚਾਰਾ ਰਿਹਾਇਸ਼
- ਆਵਾਸ/ਰਿਹਾਇਸ਼ੀ ਸੇਵਾਵਾਂ (ਜਿਵੇਂ ਕਿ ਅਪਾਰਟਮੈਂਟ, ਘੱਟ-ਆਮਦਨ ਵਾਲਾ ਆਵਾਸ)
- ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
- ਰੋਜ਼ਾਨਾ ਰਹਿਣ-ਸਹਿਣ ਦੀਆਂ ਮੁਹਾਰਤਾਂ (ਜਿਵੇਂ ਕਿ ਖਾਣਾ ਪਕਾਉਣਾ, ਬਜਟ ਬਣਾਉਣਾ)
- ਮਨੋਰੰਜਨ (ਜਿਵੇਂ ਕਿ ਪਾਰਕ, ਖੇਡ ਕੇਂਦਰ, ਕਲਾ, ਗਰਮੀਆਂ ਦੇ ਕੈਂਪ)
- ਘਰ ਵਿੱਚ ਸੁਧਾਰ (ਜਿਵੇਂ ਕਿ ਰੈਂਪ, ਵਾਤਾਵਰਨ ਨਿਯੰਤਰਣ)
- ਵਿੱਤੀ ਸਹਾਇਤਾ (ਜਿਵੇਂ ਕਿ ਜਨਤਕ ਸਹਾਇਤਾ, ਵਿੱਤੀ ਸਾਖਰਤਾ)
- ਆਵਾਜਾਈ (ਜਿਵੇਂ ਕਿ ਜਨਤਕ ਆਵਾਜਾਈ, ਡ੍ਰਾਈਵਿੰਗ ਦਿਸ਼ਾ-ਨਿਰਦੇਸ਼, ਵ੍ਹੀਕਲ ਮੋਡੀਫਿਕੇਸ਼ਨ)
- ਭੋਜਨ ਸੁਰੱਖਿਆ (ਜਿਵੇਂ ਕਿ ਫੂਡ ਪੈਂਟਰੀਆਂ)
ਸਿਹਤ-ਦੇਖਭਾਲ
- ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
- ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਪਰਿਵਾਰ ਸਮਰਥਨ
- ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
- ਪਰਿਵਾਰਾਂ ਲਈ ਸਿੱਖਿਆਤਮਕ ਸੰਸਾਧਨ
- ਮੁਲਾਂਕਣ (ਜਿਵੇਂ ਕਿ ਮਨੋਵਿਗਿਆਨਕ, ਨਿਊਰੋਲਾਜੀਕਲ, ਸਹਾਇਕ ਤਕਨਾਲੋਜੀ, ਵਿਕਾਸਾਤਮਕ)
- ਰਾਹਤ ਸੇਵਾਵਾਂ
ਸਿੱਖਿਆ/ਸਿਖਲਾਈ
- ਪ੍ਰੀਸਕੂਲ/ਅਰਲੀ ਚਾਈਲਡਹੁੱਡ ਪ੍ਰੋਗਰਾਮ
- ਉੱਚ ਸਿੱਖਿਆ (ਜਿਵੇਂ ਕਿ ਭਾਈਚਾਰਕ ਕਾਲਿਜ, ਚਾਰ-ਸਾਲਾ ਕਾਲਿਜ, ਸਮਾਵੇਸ਼ੀ ਉੱਚ ਸਿੱਖਿਆ)
- ਸਰਟੀਫਿਕੇਟ ਪ੍ਰੋਗਰਾਮ (ਜਿਵੇਂ ਕਿ ਭੋਜਨ ਨਿਯੰਤਰਣ, ਵੈਲਡਿੰਗ, ਪ੍ਰਾਥਮਿਕ ਸਹਾਇਤਾ/CPR)
- ਬਾਲਗ ਸਿੱਖਿਆ (ਜਿਵੇਂ ਕਿ ਪੜ੍ਹਨਾ, ਗਣਿਤ, ਸੰਚਾਰ, GED)
- ਵਿਵਸਾਇਕ ਸਿਖਲਾਈ ਪ੍ਰੋਗਰਾਮ
- ਟਿਊਸ਼ਨ ਪੜ੍ਹਾਉਣਾ
- ਸਕੂਲ ਤੋਂ ਬਾਅਦ ਦੇ ਪ੍ਰੋਗਰਾਮ
- ਸਕੂਲੀ ਉਮਰ ਦੇ ਪ੍ਰੋਗਰਾਮ
ਹੋਰ ਸੇਵਾਵਾਂ
- ਖ਼ਾਸ ਸਿੱਖਿਆ ਧਿਆਨ (ਜਿਵੇਂ ਕਿ ਵਿਵਾਦ ਸਮਾਧਾਨ)
- ਐਡਵੋਕੇਸੀ
- ਸਹਾਇਕ ਤਕਨਾਲੋਜੀ
ਸਮਰਥਿਤ ਉਮਰ ਸੀਮਾਵਾਂ
- ਸ਼ੁਰੂਆਤੀ ਬਚਪਨ (0-5)
- ਸਕੂਲ ਦੀ ਉਮਰ (5-18)
- ਨੌਜਵਾਨ ਬਾਲਗ (18+)
ਸੇਵਾ ਦਿੱਤੇ ਪ੍ਰਦੇਸ਼