ਪਤਾ
112 Spruce St.
Cedarhurst, NY 11516
ਸੰਪਰਕ
ਈ - ਮੇਲ |
jackirogoff@gmail.com |
ਫ਼ੋਨ |
(516) 374-4564 |
ਫੋਨ - ਟੋਲ ਫ੍ਰੀ |
|
ਫੋਨ - ਟੀਟੀਵਾਈ |
|
ਵੈੱਬਸਾਈਟ |
http://www.lifetech.org |
ਬਾਰੇ
ਮਿਸ਼ਨ
ਲਾਈਫ਼ ਦਾ ਮਿਸ਼ਨ ਹਮੇਸ਼ਾ ਤੋਂ ਹੀ ਉਨ੍ਹਾਂ ਪਰਿਵਾਰਾਂ ਅਤੇ ਵਿਅਕਤੀਆਂ ਨੂੰ ਸਮਾਜਿਕ ਸੇਵਾਵਾਂ ਦੀ ਇੱਕ ਵਿਆਪਕ ਲੜੀ ਬਿਨਾਂ ਕਿਸੇ ਜਾਤੀ, ਧਰਮ, ਪੰਥ ਜਾਂ ਰੰਗ ਦਾ ਭੇਦਭਾਵ ਕੀਤੇ ਪ੍ਰਦਾਨ ਕਰਨਾ ਰਿਹਾ ਹੈ ਜਿਨ੍ਹਾਂ ਨੂੰ ਇਨ੍ਹਾਂ ਸੇਵਾਵਾਂ ਦੀ ਲੋੜ ਹੈ। ਲਾਈਫ਼ ਦਾ ਇਰਾਦਾ ਕਿਸੇ ਵਿਸ਼ੇਸ਼ ਸੰਸਕ੍ਰਿਤੀ ਜਾਂ ਧਰਮ ਲਈ ਆਪਣੀਆਂ ਸੇਵਾਵਾਂ ਨੂੰ ਸੀਮਿਤ ਕਰਨਾ ਨਹੀਂ ਹੈ, ਇਸ ਦੀ ਬਜਾਏ ਇਹ ਵੰਚਿਤ ਭਾਈਚਾਰਿਆਂ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖੇਗਾ। ਇਨ੍ਹਾਂ ਵਿੱਚ ਵਿਕਾਸਾਤਮਕ ਰੂਪ ਵਿੱਚ ਵਿਕਲਾਂਗ ਭਾਈਚਾਰੇ ਲਈ ਸੇਵਾਵਾਂ ਅਤੇ ਪ੍ਰੋਗਰਾਮਿੰਗ (ਮੈਡੀਕੇਡ ਸੇਵਾ ਸਮਾਯੋਜਨ ਅਤੇ ਰਾਹਤ ਸੇਵਾਵਾਂ ਸਮੇਤ), ਜੋਖਿਮ ਵਾਲੇ ਨੌਜਵਾਨਾਂ ਲਈ ਸਕੂਲ ਤੋਂ ਬਾਅਦ ਸਿੱਖਿਆਤਮਕ ਪ੍ਰੋਗਰਾਮਿੰਗ, ਐਂਟੀ-ਗੈਂਗ ਪ੍ਰੋਗਰਾਮਿੰਗ, ਅੱਗ ਤੋਂ ਬਚਾਅ ਅਤੇ ਸੁਰੱਖਿਆ ਦੇ ਨਾਲ-ਨਾਲ ਹਰੇਕ ਕਿਸਮ ਦੀਆਂ ਸਮਾਜਿਕ ਸੇਵਾਵਾਂ ਦੀ ਲੋੜ ਵਿੱਚ ਲੋਕਾਂ ਲਈ ਬੇਸ਼ੁਮਾਰ ਸੰਸਾਧਨ ਉਪਲਬਧ ਕਰਵਾਉਣਾ ਸ਼ਾਮਲ ਹੈ।
ਨਿਊ ਯਾਰਕ ਮਾਰਟੋਗੇਜ਼ ਐਡਵੋਕੇਟਸ ਦਾ ਮਿਸ਼ਨ, ਮਾਰਟੋਗੇਜ ਫਾਰਕਲੋਜ਼ਰ ਕਾਉਂਸਲਿੰਗ ਵਿੱਚ ਸਾਡੇ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਪ੍ਰਤੱਖ ਸੇਵਾਵਾਂ ਰਾਹੀਂ ਜਾਂ ਸੰਪਰਕਾਂ ਅਤੇ ਹੋਰ ਸੇਵਾਵਾਂ ਦੇ ਸਾਡੇ ਵਿਆਪਕ ਨੈੱਟਵਰਕ ਦੇ ਮਾਧਿਅਮ ਰਾਹੀਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਆਪਣੇ ਮੁਹਾਰਤ ਅਤੇ ਗਿਆਨ ਦੀ ਵਰਤੋਂ ਕਰਨਾ ਹੈ। ਅਸੀਂ ਉਹਨਾਂ ਗੁਆਂਢੀਆਂ ਨੂੰ ਬਣਾਈ ਰੱਖਦੇ ਹਾਂ ਜੋ ਆਪਣੇ ਸਭ ਗੁਆਂਢੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਖੁਸ਼ ਵੇਖਣਾ ਚਾਹੁੰਦੇ ਹਨ, ਅਜਿਹਾ ਕਰਕੇ ਅਸੀਂ ਵਧੀਆ ਗੁਆਂਢੀਆਂ ਨੂੰ ਖ਼ਤਮ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਬੈਂਕਾਂ ਨੂੰ ਉਹਨਾਂ ਤੋਂ ਦੂਰ ਰੱਖਦੇ ਹਾਂ।
ਲਾਈਫ਼ ਕੀ ਹੈ?
Labor & Industry For Education, Inc. (ਲੇਬਰ ਐਂਡ ਇੰਡਸਟਰੀ ਫਾਰ ਐਜੂਕੇਸ਼ਨ, ਇਨ.) (“LIFE”) ਇੱਕ ਗ਼ੈਰ-ਸੰਪਰਦਾਇਕ, ਗ਼ੈਰ-ਲਾਭਕਾਰੀ 501(c)(3) ਸੰਗਠਨ ਹੈ ਜਿਸ ਨੂੰ ਹਰੇਕ ਸ਼੍ਰੇਣੀ, ਸੰਸਕ੍ਰਿਤੀ ਅਤੇ ਯੋਗਤਾਵਾਂ ਵਾਲੇ ਲੋਕਾਂ ਦੀ ਸਹਾਇਤਾ ਕਰਨ ਲਈ ਪੱਚੀ ਸਾਲ ਪਹਿਲਾਂ ਬਣਾਇਆ ਗਿਆ ਸੀ। ਲਾਈਫ ਸੀਡਰਹਰਸਟ, ਨਿਊ ਯਾਰਕ ਵਿੱਚ ਸਥਿਤ ਹੈ। ਵੱਖ-ਵੱਖ ਏਜੰਸੀਆਂ ਨਾਲ ਆਪਣੀ ਸਾਂਝੇਦਾਰੀ ਰਾਹੀਂ, ਲਾਈਫ਼ ਦੇ ਵੰਚਿਤ ਖੇਤਰਾਂ ਜਿਵੇਂ ਕਿ ਬਸ਼ਵਿਕ, ਵਿਲੀਅਮਸਬਰਗ, ਕੋਨੀ ਆਇਲੈਂਡ, ਹੈਂਪਸਟਿਡ, ਫਾਰ ਰੌਕਵੇ, ਨਿਊ ਯਾਰਕ ਅਤੇ ਇਨਵੁੱਡ ਅਤੇ ਸਾਰੇ ਨਾਸਾਉ ਪ੍ਰਦੇਸ਼ ਵਿੱਚ ਸੈਟੇਲਾਈਟ ਥਾਵਾਂ ਹਨ।
ਪਿਛਲੇ ਤਿੰਨ ਦਸ਼ਕਾਂ ਤੋਂ, ਲਾਈਫ਼ ਨੇ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਉਨ੍ਹਾਂ ਦੀ ਜਾਤ, ਧਰਮ ਜਾਂ ਜਾਤੀ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਪ੍ਰਤੱਖ ਅਤੇ ਅਪ੍ਰਤੱਖ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਇਹ ਲੋਕਾਂ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ਰੁਗ, ਵਿਕਲਾਂਗ ਸਮੇਤ ਹੋਰ ਕਈ ਲੋਕ ਸ਼ਾਮਲ ਹਨ। ਇਸ ਜਨਸੰਖਿਆ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ, ਲਾਈਫ਼ ਨੇ ਹੋਰ ਗ਼ੈਰ-ਲਾਭਕਾਰੀ ਸੰਗਠਨਾਂ, ਧਾਰਮਿਕ ਸੰਗਠਨਾਂ ਅਤੇ ਸਰਕਾਰੀ ਜ਼ਿਲ੍ਹਾ ਸਕੂਲਾਂ ਨਾਲ ਨਜ਼ਦੀਕੀ ਸੰਬੰਧ ਸਥਾਪਿਤ ਕੀਤੇ ਹਨ।
ਲਾਈਫ਼ ਕਈ ਤਰ੍ਹਾਂ ਦੇ ਸਮਾਜਕ ਸੇਵਾ ਪ੍ਰੋਗਰਾਮ ਚਲਾਉਂਦਾ ਹੈ ਜੋ ਪੂਰੇ ਨਿਊ ਯਾਰਕ ਸ਼ਹਿਰ ਅਤੇ ਲੌਂਗ ਆਇਲੈਂਡ ਵਿੱਚ ਵੰਚਿਤ ਭਾਈਚਾਰਿਆਂ ਨੂੰ ਅਣਗਿਣਤ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕਰਦੇ ਹਨ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਰੁਜ਼ਗਾਰ
- ਭੁਗਤਾਨ ਵਾਲੇ ਰੁਜ਼ਗਾਰ (ਜਿਵੇਂ ਕਿ ਪ੍ਰਤਿਯੋਗੀ ਏਕੀਕਿਰਤ ਰੁਜ਼ਗਾਰ)
- ਕੰਮ ਅਨੁਭਵ (ਜਿਵੇਂ ਕਿ ਵਲੰਟੀਅਰ, ਇੰਟਰਨ, ਅਪ੍ਰੈਂਟਿਸ, ਰੁਜ਼ਗਾਰ ਸਿਖਲਾਈ ਪ੍ਰੋਗਰਾਮ)
- ਮੁਹਾਰਤ ਵਿਕਾਸ (ਜਿਵੇਂ ਕਿ ਤਕਨਾਲੋਜੀ, ਰੁਜ਼ਗਾਰਯੋਗਤਾ ਮੁਹਾਰਤਾਂ, ਪੂਰਵ-ਰੁਜ਼ਗਾਰ)
- ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
- ਔਨ-ਦ-ਜੌਬ ਸਿਖਲਾਈ ਅਤੇ ਸਮਰਥਨ (ਜਿਵੇਂ ਕਿ ਨੌਕਰੀ ਕੋਚ, ਸਹਾਇਕ ਤਕਨਾਲੋਜੀ, ਸਮਰਥਿਤ ਰੁਜ਼ਗਾਰ)
- ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਆਤਮਨਿਰਭਰ/ਭਾਈਚਾਰਾ ਰਿਹਾਇਸ਼
- ਆਵਾਸ/ਰਿਹਾਇਸ਼ੀ ਸੇਵਾਵਾਂ (ਜਿਵੇਂ ਕਿ ਅਪਾਰਟਮੈਂਟ, ਘੱਟ-ਆਮਦਨ ਵਾਲਾ ਆਵਾਸ)
- ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
- ਰੋਜ਼ਾਨਾ ਰਹਿਣ-ਸਹਿਣ ਦੀਆਂ ਮੁਹਾਰਤਾਂ (ਜਿਵੇਂ ਕਿ ਖਾਣਾ ਪਕਾਉਣਾ, ਬਜਟ ਬਣਾਉਣਾ)
- ਮਨੋਰੰਜਨ (ਜਿਵੇਂ ਕਿ ਪਾਰਕ, ਖੇਡ ਕੇਂਦਰ, ਕਲਾ, ਗਰਮੀਆਂ ਦੇ ਕੈਂਪ)
- ਘਰ ਵਿੱਚ ਸੁਧਾਰ (ਜਿਵੇਂ ਕਿ ਰੈਂਪ, ਵਾਤਾਵਰਨ ਨਿਯੰਤਰਣ)
- ਵਿੱਤੀ ਸਹਾਇਤਾ (ਜਿਵੇਂ ਕਿ ਜਨਤਕ ਸਹਾਇਤਾ, ਵਿੱਤੀ ਸਾਖਰਤਾ)
- ਆਵਾਜਾਈ (ਜਿਵੇਂ ਕਿ ਜਨਤਕ ਆਵਾਜਾਈ, ਡ੍ਰਾਈਵਿੰਗ ਦਿਸ਼ਾ-ਨਿਰਦੇਸ਼, ਵ੍ਹੀਕਲ ਮੋਡੀਫਿਕੇਸ਼ਨ)
- ਭੋਜਨ ਸੁਰੱਖਿਆ (ਜਿਵੇਂ ਕਿ ਫੂਡ ਪੈਂਟਰੀਆਂ)
ਸਿਹਤ-ਦੇਖਭਾਲ
- ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
- ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਪਰਿਵਾਰ ਸਮਰਥਨ
- ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
- ਪਰਿਵਾਰਾਂ ਲਈ ਸਿੱਖਿਆਤਮਕ ਸੰਸਾਧਨ
- ਮੁਲਾਂਕਣ (ਜਿਵੇਂ ਕਿ ਮਨੋਵਿਗਿਆਨਕ, ਨਿਊਰੋਲਾਜੀਕਲ, ਸਹਾਇਕ ਤਕਨਾਲੋਜੀ, ਵਿਕਾਸਾਤਮਕ)
- ਰਾਹਤ ਸੇਵਾਵਾਂ
ਸਿੱਖਿਆ/ਸਿਖਲਾਈ
- ਪ੍ਰੀਸਕੂਲ/ਅਰਲੀ ਚਾਈਲਡਹੁੱਡ ਪ੍ਰੋਗਰਾਮ
- ਉੱਚ ਸਿੱਖਿਆ (ਜਿਵੇਂ ਕਿ ਭਾਈਚਾਰਕ ਕਾਲਿਜ, ਚਾਰ-ਸਾਲਾ ਕਾਲਿਜ, ਸਮਾਵੇਸ਼ੀ ਉੱਚ ਸਿੱਖਿਆ)
- ਸਰਟੀਫਿਕੇਟ ਪ੍ਰੋਗਰਾਮ (ਜਿਵੇਂ ਕਿ ਭੋਜਨ ਨਿਯੰਤਰਣ, ਵੈਲਡਿੰਗ, ਪ੍ਰਾਥਮਿਕ ਸਹਾਇਤਾ/CPR)
- ਬਾਲਗ ਸਿੱਖਿਆ (ਜਿਵੇਂ ਕਿ ਪੜ੍ਹਨਾ, ਗਣਿਤ, ਸੰਚਾਰ, GED)
- ਵਿਵਸਾਇਕ ਸਿਖਲਾਈ ਪ੍ਰੋਗਰਾਮ
- ਟਿਊਸ਼ਨ ਪੜ੍ਹਾਉਣਾ
- ਸਕੂਲ ਤੋਂ ਬਾਅਦ ਦੇ ਪ੍ਰੋਗਰਾਮ
- ਸਕੂਲੀ ਉਮਰ ਦੇ ਪ੍ਰੋਗਰਾਮ
ਹੋਰ ਸੇਵਾਵਾਂ
- ਖ਼ਾਸ ਸਿੱਖਿਆ ਧਿਆਨ (ਜਿਵੇਂ ਕਿ ਵਿਵਾਦ ਸਮਾਧਾਨ)
- ਐਡਵੋਕੇਸੀ
- ਸਹਾਇਕ ਤਕਨਾਲੋਜੀ
ਸਮਰਥਿਤ ਉਮਰ ਸੀਮਾਵਾਂ
- ਸ਼ੁਰੂਆਤੀ ਬਚਪਨ (0-5)
- ਸਕੂਲ ਦੀ ਉਮਰ (5-18)
- ਨੌਜਵਾਨ ਬਾਲਗ (18+)
ਸੇਵਾ ਦਿੱਤੇ ਪ੍ਰਦੇਸ਼