ਪਤਾ
840 Front St.
Binghamton, NY 13905
ਸੰਪਰਕ
ਈ - ਮੇਲ |
|
ਫ਼ੋਨ |
(585) 256-7500 |
ਫੋਨ - ਟੋਲ ਫ੍ਰੀ |
888-514-4455 |
ਫੋਨ - ਟੀਟੀਵਾਈ |
|
ਵੈੱਬਸਾਈਟ |
http://www.hillside.com |
ਬਾਰੇ
ਹਿਲਸਾਈਡ ਫੈਮਲੀ ਔਫ਼ ਏਜੰਸਿਸ ਉਨ੍ਹਾਂ ਬੱਚਿਆ ਅਤੇ ਪਰਿਵਾਰਾਂ ਲਈ ਵਿਆਪਕ ਸਿਹਤ, ਸਿੱਖਿਆ, ਅਤੇ ਮਨੁੱਖੀ ਸੇਵਾਵਾਂ ਪ੍ਰਦਾਨ ਕਰਦੀ ਹੈ ਜਿਨ੍ਹਾਂ ਦੀਆਂ ਚੁਣੌਤੀਆਂ ਉਨ੍ਹਾਂ ਦੀ ਸੰਪੂਰਨ ਕਾਬਲੀਅਤ ਦਾ ਅਹਿਸਾਸ ਕਰਵਾਉਣ ਦੀ ਉਨ੍ਹਾਂ ਦੀ ਯੋਗਤਾ ਨੂੰ ਜੋਖਿਮ ਵਿੱਚ ਪਾਉਂਦੀਆਂ ਹਨ।
ਸਾਨੂੰ ਇਸ ਵਿਸ਼ਵਾਸ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਕਿ ਸਿਹਤਮੰਦ ਬੱਚੇ ਅਤੇ ਸਫਲ ਹੋਣ ਦੇ ਮੌਕਿਆਂ ਨਾਲ ਸੰਪਨ ਪਰਿਵਾਰ ਵਿਕਸਿਤ ਹੋ ਰਹੇ ਭਾਈਚਾਰੇ ਦੀ ਨੀਂਹ ਹਨ। 180 ਤੋਂ ਵੱਧ ਸਾਲਾਂ ਲਈ, ਸਮੁੱਚੇ ਨਿਊ ਯਾਰਕ ਅਤੇ ਮੈਰੀਲੈਂਡ ਦੇ ਭਾਈਚਾਰਿਆਂ ਵਿੱਚ ਲੋਕਾਂ ਨੂੰ ਸ਼ਾਮਲ ਕਰਕੇ ਇਸ ਵਿਸ਼ਵਾਸ ਨੂੰ ਅਭਿਆਸ ਵਿੱਚ ਲਿਆਂਦਾ ਹੈ ਤਾਂ ਜੋ ਜ਼ਿੰਦਗੀਆਂ ਦੀਆਂ ਮੁਸ਼ਕਲ ਚੁਣੌਤੀਆਂ ਦਾ ਪਤਾ ਲਗਾਉਣ ਅਤੇ ਸਾਹਮਣਾ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਹਿਲਸਾਈਡ ਸਫਲਤਾ ਨੂੰ ਯਕੀਨੀ ਬਣਾਉਣ ਲਈ ਵਧੀਆ ਸੈਟਿੰਗ ਵਿੱਚ ਵਧੀਆ ਦੇਖਭਾਲ ਪ੍ਰਦਾਨ ਕਰਨ ਲਈ ਵਚਨਬੱਧ ਹੈ — ਭਾਵੇਂ ਉਹ ਰਿਹਾਇਸ਼ੀ ਇਲਾਜ ਹੋਵੇ, ਸਕੂਲ, ਘਰ ਜਾਂ ਕਾਰਜਸਥਾਨ ਹੋਵੇ, ਹਰ ਸਾਲ 13,000 ਤੋਂ ਵੱਧ ਯੂਥ, ਬਾਲਗਾਂ ਅਤੇ ਪਰਿਵਾਰਾਂ ਨੂੰ 100 ਤੋਂ ਵੱਧ ਸਮਾਯੋਜਿਤ ਪ੍ਰੋਗਰਾਮਾਂ ਤੋਂ ਲਾਭ ਮਿਲਦਾ ਹੈ ਜੋ ਬਾਲ ਕਲਿਆਣ, ਮਾਨਸਿਕ ਸਿਹਤ, ਯੂਥ ਦਾ ਵਿਕਾਸ, ਪਰਿਵਾਰ ਵਿਕਾਸ, ਬਾਲਕ ਨਿਆਂ, ਵਿਸ਼ੇਸ਼ ਸਿੱਖਿਆ, ਵਿਕਾਸਾਤਮਕ ਵਿਕਲਾਂਗਤਾ ਅਤੇ ਸੇਫਟੀ ਨੈੱਟ ਸੇਵਾਵਾਂ ਦੇ ਖੇਤਰਾਂ ਸਮੇਤ ਵਿਆਪਕ, ਕੈਰੀਅਰ-ਲਈ-ਲਾਹੇਵੰਦ ਸੇਵਾਵਾਂ ਪ੍ਰਦਾਨ ਕਰਦੇ ਹਨ। ਹਿਲਸਾਈਡ ਸਾਡੇ ਦੁਆਰਾ ਹਰ ਦਿਨ ਸੇਵਾ-ਪ੍ਰਾਪਤ ਕਰਨ ਵਾਲੇ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਇੱਕ ਭਾਗੀਦਾਰ ਅਤੇ ਸੰਸਾਧਨ ਰਿਹਾ ਹੈ ਅਤੇ ਬਣਿਆ ਰਹੇਗਾ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਆਤਮਨਿਰਭਰ/ਭਾਈਚਾਰਾ ਰਿਹਾਇਸ਼
- ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
- ਰੋਜ਼ਾਨਾ ਰਹਿਣ-ਸਹਿਣ ਦੀਆਂ ਮੁਹਾਰਤਾਂ (ਜਿਵੇਂ ਕਿ ਖਾਣਾ ਪਕਾਉਣਾ, ਬਜਟ ਬਣਾਉਣਾ)
- ਮਨੋਰੰਜਨ (ਜਿਵੇਂ ਕਿ ਪਾਰਕ, ਖੇਡ ਕੇਂਦਰ, ਕਲਾ, ਗਰਮੀਆਂ ਦੇ ਕੈਂਪ)
- ਵਿੱਤੀ ਸਹਾਇਤਾ (ਜਿਵੇਂ ਕਿ ਜਨਤਕ ਸਹਾਇਤਾ, ਵਿੱਤੀ ਸਾਖਰਤਾ)
ਸਿਹਤ-ਦੇਖਭਾਲ
- ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
- ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਪਰਿਵਾਰ ਸਮਰਥਨ
- ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
- ਪਰਿਵਾਰਾਂ ਲਈ ਸਿੱਖਿਆਤਮਕ ਸੰਸਾਧਨ
- ਮੁਲਾਂਕਣ (ਜਿਵੇਂ ਕਿ ਮਨੋਵਿਗਿਆਨਕ, ਨਿਊਰੋਲਾਜੀਕਲ, ਸਹਾਇਕ ਤਕਨਾਲੋਜੀ, ਵਿਕਾਸਾਤਮਕ)
- ਰਾਹਤ ਸੇਵਾਵਾਂ
ਹੋਰ ਸੇਵਾਵਾਂ
ਸਮਰਥਿਤ ਉਮਰ ਸੀਮਾਵਾਂ
- ਸ਼ੁਰੂਆਤੀ ਬਚਪਨ (0-5)
- ਸਕੂਲ ਦੀ ਉਮਰ (5-18)
- ਨੌਜਵਾਨ ਬਾਲਗ (18+)
ਸੇਵਾ ਦਿੱਤੇ ਪ੍ਰਦੇਸ਼