Skip to content

Monroe County Office of Mental Health

Last updated: 10/26/2022

ਪਤਾ

1099 Jay Street
Rochester, NY 14611
Building J, Suite 201A

ਸੰਪਰਕ

ਈ - ਮੇਲ mentalhealth@monroecounty.gov
ਫ਼ੋਨ 585 753-6047
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ https://www.monroecounty.gov/mh

ਬਾਰੇ

ਦ ਆਰਕ ਔਫ਼ ਮੋਨਰੋ ਕਾਊਂਟੀ ਰੌਚਸਟਰ ਭਾਈਚਾਰੇ ਵਿੱਚ ਲਗਭਗ 60 ਸਾਲਾਂ ਤੋਂ ਬੌਧਿਕ ਅਤੇ/ਜਾਂ ਵਿਕਾਸਾਤਮਕ ਵਿਕਲਾਂਗਤਾ ਵਾਲੇ 1,700 ਤੋਂ ਵੱਧ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਈ ਤਰ੍ਹਾਂ ਦੇ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਦਾ ਰਿਹਾ ਹੈ। The Arc (ਦ ਆਰਕ) ਸਾਡੇ ਪ੍ਰੋਗਰਾਮਾਂ ਵਿੱਚ ਲੋਕਾਂ ਦੀ ਜ਼ਿੰਦਗੀ ਦੀ ਗੁਣਵੱਤਾ ਅਤੇ ਆਤਮ-ਸਨਮਾਨ ਨੂੰ ਵਧਾਉਣ, ਉਨ੍ਹਾਂ ਨੂੰ ਅਰਥਪੂਰਨ ਸਮਾਜਕ ਵਿਕਾਸ, ਸਮਰਥਿਤ ਰੁਜ਼ਗਾਰ, ਰਿਹਾਇਸ਼ੀ ਭਾਈਚਾਰਾ ਰਿਹਾਇਸ਼ ਅਤੇ ਉਨੱਤੀ ਦੇ ਮੌਕੇ ਉਪਲਬਧ ਕਰਵਾਉਣ ਲਈ ਕੰਮ ਕਰਦੀ ਹੈ। The Arc (ਦ ਆਰਕ) ਨੂੰ ਵਿਕਾਸਾਤਮਕ ਵਿਕਲਾਂਗਤਾ ਵਾਲੇ ਲੋਕਾਂ ਲਈ ਫੰਡ ਦਾ ਇੱਕ ਹਿੱਸਾ NYS ਦਫ਼ਤਰ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ। The Arc (ਦ ਆਰਕ) ਨੂੰ Adult Career and Continuing Education Services-Vocational Rehabilitation (ਅਡਲਟ ਕਰੀਅਰ ਐਂਡ ਕੰਟਿਨਿਊਇੰਗ ਐਜੂਕੇਸ਼ਨ ਸਰਵਿਸਸ-ਵੋਕੇਸ਼ਨਲ ਰਿਹੈਬਿਲਿਟੇਸ਼ਨ) (ACCES-VR) ਵੱਲੋਂ ਵੀ ਫੰਡ ਮਿਲਦਾ ਹੈ। ਦ ਆਰਕ ਔਫ਼ ਮੋਨਰੋ ਕਾਊਂਟੀ ਦੀਆਂ ਮੋਨਰੋ ਪ੍ਰਦੇਸ਼ ਵਿੱਚ 40 ਥਾਵਾਂ ਹਨ ਜੋ ਬੌਧਿਕ ਅਤੇ/ਜਾਂ ਹੋਰ ਵਿਕਾਸਾਤਮਕ ਵਿਕਲਾਂਗਤਾਵਾਂ ਨਾਲ ਪੀੜਿਤ ਲੋਕਾਂ ਦੀ ਸਹਾਇਤਾ ਕਰਦੀਆਂ ਹਨ ਜਿਨ੍ਹਾਂ ਵਿੱਚ ਔਟਿਜ਼ਮ, ਡਾਊਨ ਸਿੰਡਰਾਮ, ਸੇਰੇਬਰਲ ਪਾਲਸੀ, ਏਸਪਰਗਰ ਸਿੰਡਰਾਮ, ਅਤੇ ਹੋਰਾਂ ਵਿੱਚ ਵਿਆਪਕ ਵਿਕਾਸਾਤਮਕ ਵਿਕਾਰ ਸ਼ਾਮਲ ਹਨ। The Arc (ਦ ਆਰਕ) ਰਾਹੀਂ ਬੌਧਿਕ ਅਤੇ/ਜਾਂ ਵਿਕਾਸਾਤਮਕ ਵਿਕਲਾਂਗਤਾ ਵਾਲੇ ਲੋਕਾਂ ਲਈ ਸੇਵਾਵਾਂ ਦੀ ਵਿਆਪਕ ਲੜੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜਿਵੇਂ ਕਿ ਸਾਡੇ ਗਰੁੱਪ ਹੋਮ ਅਤੇ ਰਿਹਾਇਸ਼ਾਂ ਵਿੱਚ ਰਹਿਣ-ਸਹਿਣ ਦੇ ਮੌਕੇ, ਭਾਈਚਾਰੇ ਵਿੱਚ ਵਲੰਟੀਅਰ ਮੌਕੇ, ਵਿਲੱਖਣ ਅਤੇ ਰਚਨਾਤਕਮ ਵਿਅਕਤੀਗਤ ਡੇ ਸਰਵਿਸ ਪ੍ਰੋਗਰਾਮ, ਨੌਕਰੀ ਸਿਖਲਾਈ ਸਾਡੇ ਆਰਕਵਰਕ ਦੇ ਮਾਧਿਅਮ ਰਾਹੀਂ ਅਤੇ ਪਲੇਸਮੈਂਟ ਜੌਬ ਪਾਥ ਪ੍ਰੋਗਰਾਮ ਦੇ ਰਾਹੀਂ ਪੇਸ਼ ਕੀਤੀ ਜਾਂਦੀ ਹੈ। ਦ ਆਰਕ ਫਾਊਂਡੇਸਨ ਔਫ਼ ਮੋਨਰੋ ਕਾਊਂਟੀ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਦੀ ਗੁਣਵੱਤਾ ਨੂੰ ਵਧਾਉਣ ਲਈ ਫੰਡ ਇਕੱਤਰ ਕਰਦੀ ਹੈ ਅਤੇ ਪ੍ਰਬੰਧਿਤ ਕਰਦੀ ਹੈ ਜੋ ਦ ਆਰਕ ਔਫ਼ ਮੋਨਰੋ ਕਾਊਂਟੀ ਦੇ ਭਾਗੀਦਾਰ ਹਨ। ਫੰਡ ਨੂੰ ਵਧਾਉਣ ਦੇ ਕਈ ਮਹੱਤਵਪੂਰਨ ਯਤਨ The Arc (ਦ ਆਰਕ) ਦੇ ਸਮਾਜਿਕ, ਮਨੋਰੰਜਕ ਅਤੇ ਸੰਗਠਨ ਸੰਬੰਧੀ ਸਰਗਰਮੀਆਂ ਲਈ ਮਹੱਤਵਪੂਰਨ ਪ੍ਰੋਗਰਾਮਾਂ ਵਾਸਤੇ ਵਿੱਤੀ ਸਮਰਥਨ ਪ੍ਰਦਾਨ ਕਰਦੇ ਹਨ। ਦ ਆਰਕ ਔਫ਼ ਮੋਨਰੋ ਕਾਊਂਟੀ ਵਿੱਚ, ਸਾਨੂੰ ਦੂਜਿਆਂ ਦਾ ਸਮਰਥਨ ਕਰਨ ਦੇ ਆਪਣੇ ਇਤਿਹਾਸ 'ਤੇ ਮਾਣ ਹੈ, ਪਰ ਸਾਨੂੰ ਭਵਿੱਖ ਲਈ ਆਪਣੇ ਉਸ ਵਾਅਦੇ 'ਤੇ ਵੀ ਮਾਣ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਬੌਧਿਕ ਅਤੇ/ਜਾਂ ਵਿਕਾਸਾਤਮਕ ਵਿਕਲਾਂਗਤਾ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉੱਚ ਗੁਣਵੱਤਾ, ਸਭ ਤੋਂ ਵੱਧ ਆਧੁਨਿਕ ਪ੍ਰੋਗਰਾਮ ਅਤੇ ਉਪਲਬਧ ਸੇਵਾਵਾਂ ਦੀ ਪੇਸ਼ਕਸ਼ ਨਿਰੰਤਰ ਜਾਰੀ ਰਹੇਗੀ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਸਮਰਥਿਤ ਉਮਰ ਸੀਮਾਵਾਂ

ਸੇਵਾ ਦਿੱਤੇ ਪ੍ਰਦੇਸ਼

  • MONROE