ਪਤਾ
58 Route 59
Monsey, NY 10952
Suite 1
ਸੰਪਰਕ
ਈ - ਮੇਲ |
|
ਫ਼ੋਨ |
(845) 356-8400 |
ਫੋਨ - ਟੋਲ ਫ੍ਰੀ |
|
ਫੋਨ - ਟੀਟੀਵਾਈ |
|
ਵੈੱਬਸਾਈਟ |
http://www.hamaspikrockland.org/default.asp |
ਬਾਰੇ
Hamaspik of Rockland County, Inc., (ਹਮਾਸਪੀਕ ਔਫ਼ ਰੌਕਲੈਂਡ ਕਾਊਂਟੀ, ਇਨ.) ਨਿਊ ਯਾਰਕ ਸਟੇਟ ਹਮਾਸਪੀਕ ਐਸੋਸੀਏਸ਼ਨ (NYSHA) ਦੀ ਇਨਡਿਪੈਂਡੇਂਟ ਮੈਂਬਰ ਏਜੰਸੀ ਹੈ, ਜੋ ਜ਼ਰੂਰਤਮੰਦ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਹਾਇਕ ਦੇਖਭਾਲ ਅਤੇ ਵਿਅਕਤੀਗਤ ਧਿਆਨ ਨਾਲ ਲੁੜੀਂਦੀਆਂ ਸਿਹਤ ਅਤੇ ਮਨੁੱਖੀ ਸੇਵਾਵਾਂ ਪ੍ਰਦਾਨ ਕਰਨ ਵਾਲਾ ਇੱਕ ਗ਼ੈਰ-ਲਾਭਕਾਰੀ ਸੰਗਠਨ ਹੈ।
ਹਮਾਸਪੀਕ ਔਫ਼ ਰੌਕਲੈਂਡ ਕਾਊਂਟੀ ਅਤਿਅਧਿਕ ਸਤਿਕਾਰ ਅਤੇ ਸ਼ਾਨ ਦੇ ਨਾਲ, ਵਿਅਕਤੀਆਂ ਨੂੰ ਆਪਣੀ ਖੁਦ ਦੀਆਂ ਚੋਣਾਂ ਕਰਨ ਅਤੇ ਜ਼ਿੰਦਗੀ ਦੀ ਉੱਚਤਮ ਗੁਣਵੱਤਾ ਦਾ ਆਨੰਦ ਮਾਣਨ ਲਈ ਲੁੜੀਂਦੀਆਂ ਸੇਵਾਵਾਂ ਅਤੇ ਸਮਰਥਨ ਪ੍ਰਦਾਨ ਕਰਦਾ ਹੈ।
ਅਸੀਂ ਕਈ ਤਰ੍ਹਾਂ ਦੀਆਂ ਸੈਟਿੰਗਾਂ ਅਤੇ ਚੁਣੌਤੀਪੂਰਨ ਸਮਿਆਂ ਵਿੱਚ ਲੋਕਾਂ ਦੀ ਸਹਾਇਤਾ ਕਰਨ ਲਈ ਪ੍ਰੋਗਰਾਮਾਂ ਦੀ ਵਿਆਪਕ ਲੜੀ ਪ੍ਰਦਾਨ ਕਰਦੇ ਹਾਂ। ਸਾਡੇ ਪ੍ਰੋਗਰਾਮਾਂ ਦੀ ਲੜੀ ਨੂੰ ਕਈ ਵੱਖ-ਵੱਖ ਸ਼੍ਰੇਣੀਆਂ ਵਿੱਚ ਰੱਖਿਆ ਜਾਂਦਾ ਹੈ, ਅਤੇ ਜੋਂ ਉਪਲਬਧ ਸੰਸਾਧਨਾਂ ਦਾ ਸਥਾਈ ਢਾਂਚਾ ਸਭ ਤੋਂ ਵੱਧ ਉਪਯੁਕਤ ਨਹੀਂ ਹੋਵੇਗਾ ਤਾਂ ਹੈਮਸਪਿਕ ਦੇਖਭਾਲ ਦੇ ਫਲੈਕਸੀਬਲ ਢਾਂਚੇ ਦੀ ਭਾਲ ਕਰੇਗਾ। ਨਿਸ਼ਕਰਸ਼ ਲਾਈਨ ਇਹ ਹੈ: ਜੇਕਰ ਤੁਹਾਨੂੰ ਸਿਹਤ ਅਤੇ ਮਨੁੱਖੀ ਲੋੜਾਂ ਲਈ ਜ਼ਰੂਰੀ ਕਿਸੇ ਵੀ ਸਮਰਥਨ ਦੀ ਲੋੜ ਹੈ, ਤਾਂ ਸਾਡੇ 'ਤੇ ਭਰੋਸਾ ਕਰੋ।
ਚੱਲਣ ਵਿੱਚ ਕਠਿਨਾਈ ਅਨੁਭਵ ਕਰਨ ਵਾਲੇ ਬਜ਼ੁਰਗ ਵਿਅਕਤੀ ਦੀ ਮਦਦ ਕਰਨ ਤੋਂ ਲੈ ਕੇ, ਡਾਊਨ ਸਿੰਡਰਾਮ ਨਾਲ ਪੀੜਿਤ ਨਵਜਾਤ ਲਈ ਥਾਂ ਲੱਭਣ, ਸਟ੍ਰੋਕ ਤੋਂ ਬਾਅਦ ਕਿਸੇ ਅਧੇੜ ਉਮਰ ਦੀ ਮਾਤਾ ਲਈ ਥੈਰੇਪਿਸਟ ਰੈਫ਼ਰ ਕਰਨ, ਜੋਖਿਮ ਵਿੱਚ ਨੌਜਵਾਨਾਂ ਲਈ ਉਚਿਤ ਦੇਖਭਾਲ ਦਾ ਪ੍ਰਬੰਧ ਕਰਨ ਜਾਂ ਮੁਸ਼ਕਲ ਦੀ ਘਰੀ ਵਿੱਚ ਲੋਕਾਂ ਲਈ ਰੁਜ਼ਗਾਰ ਨੂੰ ਵਧਾਉਣ ਤੱਕ –ਹਮਾਸਪੀਕ ਅਧਿਕਤਮ ਨਤੀਜਿਆਂ ਲਈ ਤੁਹਾਡੀ ਅਨੁਕੂਲਤਮ ਚੋਣ ਹੈ।
ਸਾਡੇ ਦ੍ਰਿਸ਼ਟੀਕੋਣ ਅਤੇ ਅਨੁਭਵ ਦੇ ਨਾਲ, ਮਨੁੱਖੀ ਸੇਵਾਵਾਂ ਅਤੇ ਸਿਹਤ ਦੇਖਭਾਲ ਲਈ ਹਰੇਕ ਸਾਂਝੀ ਲੋੜ ਨੂੰ ਇੱਕ ਮਜ਼ਬੂਤ ਕੇਂਦਰੀਕ੍ਰਿਤ ਏਜੰਸੀ ਰਾਹੀਂ ਭੁਗਤਾਇਆ ਜਾਂਦਾ ਹੈ, ਤਾਂ ਜੋ ਸਾਰੇ ਲੁੜੀਂਦੇ ਸਮਰਥਨਾਂ ਅਤੇ ਸੇਵਾਵਾਂ ਲਈ ਵਨ-ਸਟਾਪ ਸ਼ਾਪ ਹੋਵੇ।
ਹਮਾਸਪੀਕ ਸਟਾਫ਼ ਮੈਂਬਰ ਨੌਕਰੀ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਜ਼ੋਰਦਾਰ ਪਰੀਖਣ ਅਤੇ ਟ੍ਰੇਨਿੰਗ ਤੋਂ ਗੁਜ਼ਰਦੇ ਹਨ, ਅਤੇ ਉਹ ਆਪਸੀ ਸਤਿਕਾਰ ਅਤੇ ਪਿਆਰ ਦੀ ਭਾਵਨਾ ਨਾਲ ਮਿਹਨਤ ਨਾਲ ਕੰਮ ਕਰਦੇ ਹਨ। ਹਾਲਾਂਕਿ, ਸਾਡੇ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਕਈ ਪ੍ਰੋਗਰਾਮਾਂ ਵਿੱਚ ਮੈਡੀਕੇਡ ਯੋਗਤਾ ਦੀ ਲੋੜ ਹੁੰਦੀ ਹੈ, ਪਰ ਸਾਡਾ ਸਟਾਫ਼ ਤੁਹਾਡੇ ਮਾਪਦੰਡ ਪੱਧਰਾਂ ਦਾ ਮੁਲਾਂਕਣ ਕਰਨ ਅਤੇ ਲੋੜ ਪੈਣ 'ਤੇ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਤੁਹਾਡੀ ਸਹਾਇਤਾ ਕਰੇਗਾ।
ਯਾਦ ਰਹੇ, ਹਰੇਕ ਪ੍ਰੋਗਰਾਮ ਵਿੱਚ ਅਤੇ ਹਰ ਸਮੇਂ, ਹਮਾਸਪੀਕ ਔਫ਼ ਰੌਕਲੈਂਡ ਕਾਊਂਟੀ ਹਰੇਕ ਪਰਿਵਾਰ ਦੇ ਭਵਿੱਖ ਦੇ ਵਾਅਦੇ ਨਾਲ ਸੰਚਾਲਿਤ ਹੈ, ਹਰ ਇੱਕ ਵਿਅਕਤੀ ਜਿਸ ਨੂੰ ਸੇਵਾਵਾਂ ਦਿੰਦੇ ਹਾਂ, ਦੇ ਵੱਧ ਤੋਂ ਵੱਧ ਸਨਮਾਨ ਨਾਲ ਜੁੜਿਆ ਹੋਇਆ ਹੈ – ਜੋ ਸਾਡਾ ਇੱਕਮਾਤਰ ਫੋਕਸ ਹੈ ਅਤੇ ਹਮੇਸ਼ਾ ਸਹੀ ਹੈ।
Hamaspik of Rockland County, Inc. (ਹਮਾਸਪੀਕ ਔਫ਼ ਰੌਕਲੈਂਡ ਕਾਊਂਟੀ, ਇਨ.) ਮੋਨਸੇ ਵਿੱਚ ਮੋਨਸੇ ਹੱਬ ਬਿਜ਼ਨਸ ਕਾਮਪਲੈਕਸ ਵਿੱਚ ਸਥਿਤ ਹੈ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਸਮਰਥਿਤ ਉਮਰ ਸੀਮਾਵਾਂ
ਸੇਵਾ ਦਿੱਤੇ ਪ੍ਰਦੇਸ਼