Skip to content

Association of the Bar of the City of New York Legal Referral Service

Last updated: 10/26/2022

ਪਤਾ

42 West 44th Street
New York, NY 10036

ਸੰਪਰਕ

ਈ - ਮੇਲ lrs@nycbar.org
ਫ਼ੋਨ 212-382-6600
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.nycbar.org

ਬਾਰੇ

1870 ਵਿੱਚ ਸਥਾਪਿਤ ਨਿਊ ਯਾਰਕ ਸਿਟੀ ਬਾਰ ਐਸੋਸੀਏਸ਼ਨ (ਸਿਟੀ ਬਾਰ) ਵਕੀਲਾਂ ਅਤੇ ਕਨੂੰਨ ਦੇ ਵਿਦਿਆਰਥੀਆਂ ਦਾ ਇੱਕ ਸਵੈਇੱਛਕ ਸੰਗਠਨ ਹੈ। 1896 ਤੋਂ ਬਾਅਦ, ਸੰਗਠਨ ਜਿਸ ਨੂੰ ਅਧਿਕਾਰਕ ਤੌਰ 'ਤੇ ਐਸੋਸੀਏਸ਼ਨ ਔਫ਼ ਦ ਬਾਰ ਔਫ਼ ਦਾ ਸਿਟੀ ਔਫ਼ ਨਿਊ ਯਾਰਕ ਦਾ ਹੈੱਡਕੁਆਰਟਰ ਮੈਨਹਾਟਨ ਵਿੱਚ ਪੰਜਵੀ ਅਤੇ ਛੇਵੀਂ ਅਵੈਨਿਊ ਵਿਚਕਾਰ, 44ਵੀਂ ਸਟ੍ਰੀਟ ਵਿੱਚ ਲੈਂਡਮਾਰਕ ਬਿਲਡਿੰਗ 'ਤੇ ਰਿਹਾ ਹੈ। ਅੱਜ ਸਿਟੀ ਬਾਰ ਦੇ 25,000 ਤੋਂ ਵੱਧ ਮੈਂਬਰ ਹਨ। ਇਸਦੀ ਮੌਜੂਦਾ ਪ੍ਰੈਜ਼ੀਡੈਂਟ, Sheila S. Boston ਨੇ ਮਈ 2020 ਵਿੱਚ ਆਪਣਾ ਕਾਰਜਕਾਲ ਸ਼ੁਰੂ ਕੀਤਾ। ਸਿਟੀ ਬਾਰ ਦਾ ਮਿਸ਼ਨ ਮਾਹਰ ਤਰੀਕੇ ਨਾਲ ਅਭਿਆਸ ਕਰਨ ਲਈ ਵਿਵਿਧ ਕਨੂੰਨੀ ਪੇਸ਼ੇਵਰਾਂ ਨੂੰ ਤਿਆਰ ਕਰਨਾ ਅਤੇ ਸੰਗਠਿਤ ਕਰਨਾ, ਕਨੂੰਨ ਵਿੱਚ ਸੁਧਾਰ ਨੂੰ ਪ੍ਰੋਤਸਾਹਿਤ ਕਰਨਾ, ਅਤੇ ਆਪਣੇ ਭਾਈਚਾਰੇ, ਆਪਣੇ ਦੇਸ਼ ਅਤੇ ਪੂਰੀ ਦੁਨੀਆਂ ਵਿੱਚ ਕਨੂੰਨ ਦੇ ਨਿਯਮ ਨੂੰ ਬਰਕਰਾਰ ਰੱਖਣਾ ਅਤੇ ਇੱਕ ਨਿਰਪੱਖ ਸਮਾਜ ਅਤੇ ਜਨਤਾ ਦੇ ਹਿੱਤ ਵਿੱਚ ਨਿਆਂ ਤੱਕ ਪਹੁੰਚ ਨੂੰ ਬਣਾਏ ਰੱਖਣਾ ਹੈ। ਸਿਟੀ ਬਾਰ ਦੀ ਸਥਾਪਨਾ ਨਿਊ ਯਾਰਕ ਸ਼ਹਿਰ ਦੀ ਨਿਆਂ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਦੇ ਸੰਬੰਧ ਵਿੱਚ ਜਨਤਾ ਦੀ ਵਧਦੀ ਚਿੰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਸੀ। ਇਸਦੇ ਕਈ ਸ਼ੁਰੂਆਤੀ ਅਧਿਕਾਰੀ ਭ੍ਰਿਸ਼ਟ ਜੱਜਾਂ ਨੂੰ ਹਟਾਉਣ ਦੀ ਮੰਗ ਕਰਨ ਅਤੇ ਲੋਕਪ੍ਰਸਿੱਧ ਟਵੀਡ ਰਿੰਗ ਦੇ ਖ਼ਿਲਾਫ਼ ਮੁਕੱਦਮੇ ਚਲਾਉਣ ਵਿੱਚ ਸਰਗਰਮ ਸਨ। 1960 ਦੇ ਦਸ਼ਕ ਤੱਕ, ਸੰਗਠਨ ਤੇਜ਼ੀ ਨਾਲ ਇੱਕ ਲੋਕਤੰਤਰੀ ਸੰਗਠਨ ਬਣ ਗਿਆ ਜਿਸ ਨੇ ਮੈਂਬਰਸ਼ਿਪ ਦੇ ਪ੍ਰਤਿਬੰਧਾਂ ਵਿੱਚ ਢਿੱਲ ਦਿੱਤੀ ਅਤੇ ਸਮਾਜ ਦੇ ਮੁੱਦਿਆਂ ਵਿੱਚ ਸਰਗਰਮ ਰੂਪ ਵਿੱਚ ਸ਼ਾਮਲ ਹੋਇਆ। ਸੰਗਠਨ ਨੇ Dr. Martin Luther King, Jr. ਅਤੇ ਚੀਫ਼ ਜਸਟਿਸ Earl Warren ਦੇ ਨਾਲ-ਨਾਲ ਹੋਰ ਲੋਕਾਂ ਦੀ ਮੇਜ਼ਬਾਨੀ ਕੀਤੀ ਅਤੇ ਨੀਤੀਗਤ ਪਹਿਲਕਦਮੀਆਂ ਦੀ ਸਰਗਰਮ ਰੂਪ ਵਿੱਚ ਮੁਹਿੰਮ ਚਲਾਈ। ਇਸਨੇ ਸੰਯੁਕਤ ਰਾਜ ਅਮਰੀਕਾ ਦੀ ਸੂਪਰੀਮ ਅਦਾਲਤ ਵਿੱਚ 1970 ਵਿੱਚ G. Harrold Carswell ਉੱਪਰ ਅਤੇ 1987 ਵਿੱਚ Robert Bork ਦੇ ਖ਼ਿਲਾਫ਼ ਦੋ ਵਿਵਾਦਪੂਰਨ ਪੁਸ਼ਟੀਕਰਨ ਲੜਾਈਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿਟੀ ਬਾਰ ਅਤੇ ਨਿਊ ਯਾਰਕ ਕਾਊਂਟੀ ਲਾਇਅਰਜ਼ ਐਸੋਸੀਏਸ਼ਨ ਦੁਆਰਾ ਮਿਲ ਕੇ ਸਪਾਂਸਰ ਕੀਤੀ ਲੀਗਲ ਰੈਫਰਲ ਸਰਵਿਸ ਜਨਤਾ ਨੂੰ ਮੁਫ਼ਤ ਵਿੱਚ ਅਰੰਭਿਕ ਟੈਲੀਫ਼ੋਨ ਸਲਾਹ ਅਤੇ ਨਾਲ ਹੀ ਵੱਖ-ਵੱਖ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਵਿੱਚ ਮੁਹਾਰਤ ਵਾਲੇ ਅਨੁਭਵੀ, ਪ੍ਰੀ-ਸਕ੍ਰੀਨਡ ਵਕੀਲਾਂ ਦੇ ਫ੍ਰੀ ਰੈਫਰਲ ਪ੍ਰਦਾਨ ਕਰਦੀ ਹੈ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਰੁਜ਼ਗਾਰ
  • ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਹੋਰ ਸੇਵਾਵਾਂ
  • ਐਡਵੋਕੇਸੀ

ਸਮਰਥਿਤ ਉਮਰ ਸੀਮਾਵਾਂ

  • ਸ਼ੁਰੂਆਤੀ ਬਚਪਨ (0-5)
  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • BRONX
  • KINGS
  • NEW YORK
  • QUEENS
  • RICHMOND