Skip to content

Life's WORC

Last updated: 10/26/2022

ਪਤਾ

1501 Franklin Ave.
Garden City, NY 11530
P.O. Box 8165

ਸੰਪਰਕ

ਈ - ਮੇਲ admissions@lifesworc.org
ਫ਼ੋਨ 516-741-9000
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.lifesworc.org

ਬਾਰੇ

ਅਸੀਂ ਇੱਕ ਗ਼ੈਰ-ਲਾਭਕਾਰੀ 501(c)(3) ਸੰਗਠਨ ਹਾਂ ਜੋ ਰਿਹਾਇਸ਼ੀ ਅਤੇ ਭਾਈਚਾਰਕ ਸੇਵਾਵਾਂ, ਔਟਿਜ਼ਮ ਲਈ ਫੈਮਲੀ ਸੈਂਟਰ ਅਤੇ ਲਾਈਫ'ਜ਼ WORC ਟਰੱਸਟ ਸੇਵਾਵਾਂ ਦੇ ਮਾਧਿਅਮ ਰਾਹੀਂ ਵਿਕਾਸਾਤਮਕ ਵਿਕਲਾਂਗਤਾ ਅਤੇ ਔਟਿਜ਼ਮ ਵਾਲੇ 2,000 ਤੋਂ ਵੱਧ ਲੋਕਾਂ ਦਾ ਸਮਰਥਨ ਕਰਦਾ ਹੈ। 50 ਤੋਂ ਵੱਧ ਸਾਲਾਂ ਤੋਂ ਲਾਈਫ਼'ਜ਼ WORC ਨੇ ਕਵੀਨਸ, ਨਾਸਾਉ ਅਤੇ ਸਫ਼ੋਕ ਪ੍ਰਦੇਸ਼ਾਂ ਵਿੱਚ ਬੌਧਿਕ ਵਿਕਲਾਂਗਤਾ ਅਤੇ ਔਟਿਜ਼ਮ ਨਾਲ ਪੀੜਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿਆਪਕ ਸੇਵਾਵਾਂ ਅਤੇ ਸਮਰਥਨ ਪ੍ਰਦਾਨ ਕੀਤਾ ਹੈ। ਅੱਜ, ਅਸੀਂ ਆਪਣੀਆਂ ਰਿਹਾਇਸ਼ੀ ਥਾਵਾਂ ਅਤੇ ਭਾਈਚਾਰਕ ਪ੍ਰੋਗਰਾਮਾਂ ਵਿੱਚ 2,000 ਤੋਂ ਵੱਧ ਲੋਕਾਂ ਦਾ ਸਮਰਥਨ ਕਰਦੇ ਹਾਂ। ਪਰਿਵਾਰਾਂ ਅਤੇ ਬੌਧਿਕ ਰੂਪ ਵਿੱਚ ਵਿਕਲਾਂਗ ਲੋਕਾਂ ਦੋਵਾਂ ਲਈ ਵਿਕਲਪਿਕ ਪ੍ਰੋਗਰਾਮਾਂ ਵਿੱਚ ਘਰ ਵਿੱਚ ਸਮਰਥਨ, ਮੁਹਾਰਤ ਵਿਕਾਸ ਅਤੇ ਵਿਵਹਾਰਕ ਦਖ਼ਲਅੰਦਾਜ਼ੀ, ਸਮਾਜਕ ਮਨੋਰੰਜਕ ਪ੍ਰੋਗਰਾਮ ਅਤੇ ਵਿਵਸਾਇਕ ਸਿਖਲਾਈ ਦੇ ਮੌਕੇ ਸ਼ਾਮਲ ਹਨ। ਫੈਮਲੀ ਸੈਂਟਰ ਫਾਰ ਔਟਿਜ਼ਮ (FCA) ਔਟਿਜ਼ਮ ਵਾਲੇ ਲੋਕਾਂ ਦਾ ਸਮਰਥਨ ਕਰਨ ਵਾਲੀਆਂ ਖ਼ਾਸ ਸੇਵਾਵਾਂ ਅਤੇ ਪ੍ਰੋਗਰਾਮਾਂ ਲਈ ਲੌਂਗ ਆਇਲੈਂਡ ਦਾ ਪ੍ਰਮੁੱਖ ਕੇਂਦਰ ਹੈ। 9,800 ਵਰਗ ਫੁੱਟ ਦੇ ਸੰਵੇਦੀ ਅਨੁਕੂਲ ਵਾਤਾਵਰਨ ਵਾਲੀ ਚਾਰ-ਮੰਜ਼ਿਲਾ ਇਮਾਰਤ ਵਿੱਚ ਸਥਿਤ, FCA ਹਫ਼ਤੇ ਦੇ ਸੱਤ ਦਿਨ ਖੁੱਲ੍ਹਾ ਰਹਿੰਦਾ ਹੈ। ਅਸੀਂ ਕਈ ਤਰ੍ਹਾਂ ਦੀਆਂ ਔਟਿਜ਼ਮ ਅਤੇ ਵਿਕਲਾਂਗਤਾ ਅਨੁਕੂਲ ਚਿਕਿਤਸਕੀ ਸੇਵਾਵਾਂ, ਸਿੱਖਿਆ ਕਲਾਸਾਂ, ਸਮਾਜਿਕ ਪ੍ਰੋਗਰਾਮ, ਮਨੋਰੰਜਕ ਅਤੇ ਵਿਵਸਾਇਕ ਸੇਵਾਵਾਂ ਪੇਸ਼ ਕਰਦੇ ਹਾਂ। ਪੂਰੇ ਪਰਿਵਾਰ ਲਈ ਸਾਡੀ ਵਚਨਬੱਧਤਾ ਵਿੱਚ ਪਰਿਵਾਰਾਂ, ਸਰਪ੍ਰਸਤਾਂ, ਭਾਈ-ਭੈਣਾਂ ਅਤੇ ਹੋਰ ਅਜ਼ੀਜ਼ਾਂ ਲਈ ਵਿਅਕਤੀਗਤ ਪੱਧਰ ਦਾ ਸਮਰਥਨ, ਰਾਹਤ ਅਤੇ ਸਮਾਜਿਕ ਮੌਕੇ ਸ਼ਾਮਲ ਹਨ। ਲਾਈਫ਼'ਜ਼ WORC ਟਰੱਸਟ ਸੇਵਾਵਾਂ ਵੱਖ-ਵੱਖ ਵਿਕਲਾਂਗਤਾ ਵਾਲੇ ਲੋਕਾਂ ਲਈ ਵਿੱਤੀ ਸੁਰੱਖਿਆ ਯਕੀਨੀ ਬਣਾਉਣ ਅਤੇ ਇਸਦੀ ਯੋਜਨਾ ਬਣਾਉਣ ਵਿੱਚ ਮਦਦ ਕਰਨ ਲਈ ਹੈ। ਲਾਈਫ਼'ਜ਼ WORC ਟਰੱਸਟ ਸੇਵਾਵਾਂ ਵੱਲੋਂ ਇੱਕ ਵਿੱਤੀ ਟਰੱਸਟ ਦੇ ਨਾਲ, ਤੁਸੀਂ ਆਪਣੀ ਭਲਾਈ ਲਈ ਜ਼ਰੂਰੀ ਸਰਕਾਰੀ ਯੋਗਤਾ ਲਾਭਾਂ ਦੀ ਰੱਖਿਆ ਕਰਦੇ ਹੋਏ ਆਪਣੇ ਜਾਂ ਆਪਣੇ ਅਜ਼ੀਜ਼ਾਂ ਦੀ ਦੇਖਭਾਲ ਲਈ ਅਲੱਗ ਤੋਂ ਪੈਸਾ ਲਗਾ ਸਕਦੇ ਹੋ। ਅਸੀਂ ਖ਼ਾਸ ਲੋੜਾਂ ਵਾਲੇ ਸੰਯੁਕਤ ਟਰੱਸਟਾਂ ਦੇ ਵਿਕਲਪਾਂ ਦੀ ਪੇਸ਼ਕਸ਼ ਕਰਦੇ ਹਾਂ—ਜਿਸ ਵਿੱਚ ਤੁਹਾਡਾ ਪੈਸਾ ਹੋਰਾਂ ਦੇ ਨਾਲ ਅਤੇ ਨਾਲ ਹੀ ਨਿੱਜੀ ਜਾਂ ਵਿਅਕਤੀਗਤ ਪੂਰਕ ਲੋੜਾਂ ਦੇ ਨਾਲ ਇਕੱਠਾ ਕੀਤਾ ਜਾਂਦਾ ਹੈ ਤਾਂ ਜੋ ਤੁਸੀਂ ਵਿਸ਼ਵਾਸ ਦੇ ਨਾਲ ਆਪਣੇ ਵਿੱਤੀ ਭਵਿੱਖ ਲਈ ਯੋਜਨਾ ਬਣਾ ਸਕੋਂ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਰੁਜ਼ਗਾਰ
  • ਕੰਮ ਅਨੁਭਵ (ਜਿਵੇਂ ਕਿ ਵਲੰਟੀਅਰ, ਇੰਟਰਨ, ਅਪ੍ਰੈਂਟਿਸ, ਰੁਜ਼ਗਾਰ ਸਿਖਲਾਈ ਪ੍ਰੋਗਰਾਮ)
  • ਮੁਹਾਰਤ ਵਿਕਾਸ (ਜਿਵੇਂ ਕਿ ਤਕਨਾਲੋਜੀ, ਰੁਜ਼ਗਾਰਯੋਗਤਾ ਮੁਹਾਰਤਾਂ, ਪੂਰਵ-ਰੁਜ਼ਗਾਰ)
  • ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
  • ਔਨ-ਦ-ਜੌਬ ਸਿਖਲਾਈ ਅਤੇ ਸਮਰਥਨ (ਜਿਵੇਂ ਕਿ ਨੌਕਰੀ ਕੋਚ, ਸਹਾਇਕ ਤਕਨਾਲੋਜੀ, ਸਮਰਥਿਤ ਰੁਜ਼ਗਾਰ)
  • ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਆਤਮਨਿਰਭਰ/ਭਾਈਚਾਰਾ ਰਿਹਾਇਸ਼
  • ਆਵਾਸ/ਰਿਹਾਇਸ਼ੀ ਸੇਵਾਵਾਂ (ਜਿਵੇਂ ਕਿ ਅਪਾਰਟਮੈਂਟ, ਘੱਟ-ਆਮਦਨ ਵਾਲਾ ਆਵਾਸ)
  • ਰੋਜ਼ਾਨਾ ਰਹਿਣ-ਸਹਿਣ ਦੀਆਂ ਮੁਹਾਰਤਾਂ (ਜਿਵੇਂ ਕਿ ਖਾਣਾ ਪਕਾਉਣਾ, ਬਜਟ ਬਣਾਉਣਾ)
  • ਮਨੋਰੰਜਨ (ਜਿਵੇਂ ਕਿ ਪਾਰਕ, ਖੇਡ ਕੇਂਦਰ, ਕਲਾ, ਗਰਮੀਆਂ ਦੇ ਕੈਂਪ)
  • ਵਿੱਤੀ ਸਹਾਇਤਾ (ਜਿਵੇਂ ਕਿ ਜਨਤਕ ਸਹਾਇਤਾ, ਵਿੱਤੀ ਸਾਖਰਤਾ)
  • ਆਵਾਜਾਈ (ਜਿਵੇਂ ਕਿ ਜਨਤਕ ਆਵਾਜਾਈ, ਡ੍ਰਾਈਵਿੰਗ ਦਿਸ਼ਾ-ਨਿਰਦੇਸ਼, ਵ੍ਹੀਕਲ ਮੋਡੀਫਿਕੇਸ਼ਨ)
ਸਿਹਤ-ਦੇਖਭਾਲ
  • ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
ਪਰਿਵਾਰ ਸਮਰਥਨ
  • ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
  • ਰਾਹਤ ਸੇਵਾਵਾਂ
ਸਿੱਖਿਆ/ਸਿਖਲਾਈ
  • ਪ੍ਰੀਸਕੂਲ/ਅਰਲੀ ਚਾਈਲਡਹੁੱਡ ਪ੍ਰੋਗਰਾਮ
  • ਵਿਵਸਾਇਕ ਸਿਖਲਾਈ ਪ੍ਰੋਗਰਾਮ
  • ਸਕੂਲ ਤੋਂ ਬਾਅਦ ਦੇ ਪ੍ਰੋਗਰਾਮ
  • ਸਕੂਲੀ ਉਮਰ ਦੇ ਪ੍ਰੋਗਰਾਮ

ਸਮਰਥਿਤ ਉਮਰ ਸੀਮਾਵਾਂ

  • ਸ਼ੁਰੂਆਤੀ ਬਚਪਨ (0-5)
  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • QUEENS
  • NEW YORK