Skip to content

Lincoln Medical and Mental Health Center

Last updated: 10/26/2022

ਪਤਾ

234 Eugenio Maria De Hostos Blvd
Bronx, NY 10451
4a

ਸੰਪਰਕ

ਈ - ਮੇਲ
ਫ਼ੋਨ 718-579-5000
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.nyc.gov/html/hhc/lincoln/html/home/home.shtml

ਬਾਰੇ

177 ਸਾਲਾਂ ਤੋਂ NYC ਸਿਹਤ + ਹਸਪਤਾਲ/ਲਿੰਕਨ ਨੇ ਭਾਈਚਾਰੇ ਲਈ ਗੁਣਵੱਤਾ ਭਰਪੂਰ ਸਿਹਤ ਦੇਖਭਾਲ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਆਪਣੀ ਸਥਾਪਨਾ ਤੋਂ ਬਾਅਦ, ਲਿੰਕਨ ਨੇ ਸਾਡੇ ਭਾਈਚਾਰੇ ਲਈ ਗੁਣਵੱਤਾ ਭਰਪੂਰ ਮੈਡੀਕਲ ਕੇਅਰ, ਪ੍ਰੋਗਰਾਮਾਂ ਅਤੇ ਸੇਵਾਵਾਂ ਦੇ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਕੜੀ ਮਿਹਨਤ ਨਾਲ ਕੰਮ ਕੀਤਾ ਹੈ। ਲਿੰਕਨ ਦਾ ਇਤਿਹਾਸ ਸਮਰਿੱਧ ਅਤੇ ਵੱਖਰਾ ਹੈ ਜੋ ਆਪਣੀ ਸੇਵਾ-ਪ੍ਰਾਪਤ ਸੰਸਥਾ ਅਤੇ ਭਾਈਚਾਰੇ ਦੀ ਤੇਜ਼ ਵਿਕਾਸ ਨੂੰ ਦਰਸਾਉਂਦਾ ਹੈ। ਅੱਜ, ਲਿੰਕਨ ਡਾਊਨਟਾਊਨ ਬ੍ਰੋਂਕਸ ਭਾਈਚਾਰੇ ਵਿੱਚ ਸਿਹਤ-ਦੇਖਭਾਲ ਵਿੱਚ ਪਰਿਵਰਤਨ ਲਈ ਇੱਕ ਨੇਤਾ ਦੇ ਰੂਪ ਵਿੱਚ ਖੜ੍ਹਿਆ ਹੈ। NYC ਸਿਹਤ + ਹਸਪਤਾਲ/ਲਿੰਕਨ ਇੱਕ ਸੰਪੂਰਨ ਤਤਕਾਲ ਸੇਵਾ ਦੇਖਭਾਲ ਹਸਪਤਾਲ ਹੈ ਅਤੇ ਦੇਸ਼ ਦੇ ਪ੍ਰਸਿੱਧ ਟ੍ਰੌਮਾ ਸੈਂਟਰਾਂ ਵਿੱਚੋਂ ਇੱਕ ਹੈ। ਇਹ ਹਸਪਤਾਲ ਵਿਆਪਕ ਪ੍ਰਾਈਮਰੀ, ਸੈਕੰਡਰੀ, ਨਿਵਾਰਕ ਅਤੇ ਵਿਸ਼ੇਸ਼ ਦੇਖਭਾਲ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ। ਸਾਡਾ 1 ਪੱਧਰੀ ਟ੍ਰੌਮਾ ਸੈਂਟਰ ਉੱਤਰੀ-ਪੂਰਵੀ ਇਲਾਕੇ ਦਾ ਸਭ ਤੋਂ ਵਿਅਸਤ ਸੈਂਟਰ ਹੈ। ਇਸ ਹਸਪਤਾਲ ਦੇ ਸਟਾਫ਼ ਵਿੱਚ 300 ਤੋਂ ਵੱਧ ਡਾਕਟਰਾਂ ਦੀ ਟੀਮ ਸ਼ਾਮਲ ਹੈ ਅਤੇ 362 ਇਨਪੇਸ਼ੈਂਟ ਬੈੱਡਾਂ ਦੀ ਸੁਵਿਧਾ ਹੈ, ਜਿਸ ਵਿੱਚ ਨਵਜਾਤ ਬੱਚਿਆਂ ਦੀ ਖ਼ਾਸ ਦੇਖਭਾਲ ਲਈ 20 ਬੈੱਡ, ਸਰਜੀਕਲ ਖ਼ਾਸ ਦੇਖਭਾਲ ਲਈ 10 ਬੈੱਡ, ਬੱਚਿਆਂ ਦੀ ਖ਼ਾਸ ਦੇਖਭਾਲ ਲਈ 8 ਬੈੱਡ, ਕੋਰੋਨਰੀ ਦੇਖਭਾਲ ਲਈ 7 ਬੈੱਡ, ਅਤੇ 11 ਸਟੇਸ਼ਨ ਰੇਨਲ ਡਾਇਲੇਸਿਸ ਦੀ ਵੱਡੀ ਯੂਨਿਟ ਸ਼ਾਮਲ ਹੈ। NYC ਸਿਹਤ + ਹਸਪਤਾਲ/ਲਿੰਕਨ ਦੇ ਫਿਜ਼ੀਸ਼ੀਅਨ ਐਫਿਲੀਏਸ਼ਨ ਗਰੁੱਪ ਔਫ਼ ਨਿਊ ਯਾਰਕ, P.C. ਨਾਲ ਡਾਕਟਰੀ ਸੰਬੰਧ ਹਨ ਅਤੇ ਵੇਇਲ ਮੈਡੀਕਲ ਕਾਲੇਜ ਔਫ਼ ਕਾਰਨੇਲ ਯੂਨੀਵਰਸਿਟੀ ਨਾਲ ਅਕਾਦਮਿਕ ਸੰਬੰਧ ਹਨ, ਜੋ ਦੇਸ਼ ਦੇ ਸਭ ਤੋਂ ਯੋਗ, ਆਧੁਨਿਕ ਅਤੇ ਤਕਨੀਕੀ ਰੂਪ ਵਿੱਚ ਉਨੱਤ ਹਸਪਤਾਲਾਂ ਵਿੱਚੋਂ ਲਿੰਕਨ ਨੂੰ ਇੱਕ ਬਣਾਉਂਦੇ ਹਨ। ਸਾਡੇ ਕਈ ਪ੍ਰੋਗਰਾਮ ਉਤਕ੍ਰਿਸ਼ਟ ਡਾਕਟਰੀ ਨਤੀਜਿਆਂ ਲਈ ਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਹਨ ਜੋ ਸਥਾਪਿਤ ਬੈਂਚਮਾਰਕਾਂ ਦੇ ਬਰਾਬਰ ਜਾਂ ਉਨ੍ਹਾਂ ਤੋਂ ਵੱਧ ਹਨ। ਸਾਡਾ ਸੈਂਟਰ ਔਫ਼ ਐਕਸੀਲੈਂਸ ਦੇਖਭਾਲ ਦਾ ਉਹ ਪੱਧਰ ਪ੍ਰਦਾਨ ਕਰਦੀ ਹੈ ਜੋ ਸਾਨੂੰ ਚਿਕਿਤਸਾ ਦੇ ਖੇਤਰ ਵਿੱਚ ਸਭ ਤੋਂ ਅੱਗੇ ਰੱਖਦਾ ਹੈ। NYC ਸਿਹਤ + ਹਸਪਤਾਲ/ਲਿੰਕਨ ‘ਤੇ, ਸੇਵਾ ਉੱਤਮਤਾ ਦਾ ਅਰਥ ਹੈ ਕਿ ਜਿਸ ਦੀ ਉਮੀਦ ਹੈ ਜਾਂ ਲੋੜ ਹੈ, ਉਸ ਤੋਂ ਵੀ ਅੱਗੇ ਜਾਣਾ। ਅਸੀਂ ਜਿਨ੍ਹਾਂ ਸੰਸਕ੍ਰਿਤੀਆਂ ਲਈ ਕੰਮ ਕਰਦੇ ਹਾਂ, ਉਨ੍ਹਾਂ ਨੂੰ ਪਰਵਾਨ ਕਰਦੇ ਹਾਂ ਅਤੇ ਉਨ੍ਹਾਂ ਦੀ ਸ਼ਲਾਘਾ ਕਰਦੇ ਹਾਂ। ਅਸੀਂ ਮਾਨ ਅਤੇ ਸਤਿਕਾਰ ਨਾਲ ਪੇਸ਼ ਆਉਣ ਦੇ ਤੁਹਾਡੇ ਅਧਿਕਾਰ ਦੀ ਇੱਜਤ ਕਰਦੇ ਹਾਂ। ਮਰੀਜ਼ਾਂ ਨਾਲ ਸਾਡਾ ਵਾਅਦਾ ਸਾਨੂੰ ਸੰਸਕ੍ਰਿਤੀ ਸੰਪਨ ਸਿਹਤ ਦੇਖਭਾਲ ਸੇਵਾਵਾਂ ਦੀ ਲੜੀ ਪ੍ਰਦਾਨ ਕਰਨ ਦੀ ਆਗਿਆ ਦਿੰਦਾ ਹੈ ਜੋ ਨਿਊ ਯਾਰਕ ਦੇ ਸਾਰੇ ਨਿਵਾਸੀਆਂ ਨੂੰ ਲਾਭ ਦਿੰਦੀਆਂ ਹਨ। ਲਿੰਕਨ NYC ਸਿਹਤ + ਹਸਪਤਾਲ ਸਿਹਤ ਦੇਖਭਾਲ ਸਿਸਟਮ ਦਾ ਮੈਂਬਰ ਹੈ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਸਿਹਤ-ਦੇਖਭਾਲ
  • ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
  • ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)

ਸਮਰਥਿਤ ਉਮਰ ਸੀਮਾਵਾਂ

  • ਸ਼ੁਰੂਆਤੀ ਬਚਪਨ (0-5)
  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • BRONX