ਪਤਾ
10-16 162nd Street
Whitestone, NY 11357
ਸੰਪਰਕ
ਈ - ਮੇਲ |
|
ਫ਼ੋਨ |
718-746-6647 |
ਫੋਨ - ਟੋਲ ਫ੍ਰੀ |
|
ਫੋਨ - ਟੀਟੀਵਾਈ |
|
ਵੈੱਬਸਾਈਟ |
http://www.tsiny.org |
ਬਾਰੇ
Transitional Services for New York, Inc. (ਟ੍ਰਾਂਜ਼ਿਸ਼ਨਲ ਸਰਵਿਸਸ ਫਾਰ ਨਿਊ ਯਾਰਕ, ਇਨ) (TSINY) ਇੱਕ ਗ਼ੈਰ-ਲਾਭਕਾਰੀ ਬਹੁਮੁਖੀ ਮਾਨਸਿਕ ਸਿਹਤ ਕਾਰਪੋਰੇਸ਼ਨ ਹੈ ਜੋ New York City (ਨਿਊ ਯਾਰਕ ਸ਼ਹਿਰ) ਅਤੇ ਸਟੇਟ ਔਫ਼ ਨਿਊ ਯਾਰਕ ਨਾਲ ਇਕਰਾਰ ਕਰਕੇ, ਮਾਨਸਿਕ ਬਿਮਾਰੀ ਤੋਂ ਉੱਭਰ ਰਹੇ ਵਿਅਕਤੀਆਂ ਨੂੰ ਭਾਈਚਾਰਾ-ਅਧਾਰਿਤ ਸੇਵਾਵਾਂ ਪ੍ਰਦਾਨ ਕਰਦਾ ਹੈ। TSINY ਨੇ 1975 ਵਿੱਚ ਰਿਹਾਇਸ਼ੀ ਸੇਵਾਵਾਂ ਲਈ ਆਪਣੇ ਪਹਿਲੇ ਗਾਹਕਾਂ ਨੂੰ ਸਵੀਕਾਰ ਕੀਤਾ ਅਤੇ ਮੌਜੂਦਾ ਸਮੇਂ ਇਹ ਹਰ ਸਾਲ 4000 ਤੋਂ ਵੱਧ ਲੋਕਾਂ ਨੂੰ ਸੇਵਾਵਾਂ ਦਿੰਦਾ ਹੈ।
TSINY ਨੂੰ ਦੀਰਘਕਾਲੀ ਹਸਪਤਾਲ ਪਲੇਸਮੈਂਟ ਲਈ ਵਿਕਲਪ ਵਜੋਂ ਸਥਾਪਿਤ ਕੀਤਾ ਗਿਆ ਸੀ। ਓਦੋਂ ਤੋਂ ਲੈ ਕੇ, TSINY ਦਾ ਇੱਕ ਬਹੁਆਯਾਮੀ ਮਾਨਸਿਕ ਸਿਹਤ ਕਾਰਪੋਰੇਸ਼ਨ ਦੇ ਰੂਪ ਵਿੱਚ ਵਿਸਤਾਰ ਹੋਇਆ ਹੈ ਜੋ ਵਿਅਕਤੀਗਤ ਪ੍ਰੇਰਨਾ ਨੂੰ ਵਧਾਉਣ, ਕੰਮ ਦੀਆਂ ਮੁਹਾਰਤਾਂ ਨੂੰ ਮਜ਼ਬੂਤ ਬਣਾਉਣ ਅਤੇ ਭਾਈਚਾਰੇ ਦੀਆਂ ਗਤੀਵਿਧੀਆਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਡਿਜ਼ਾਈਨ ਕੀਤੇ ਰਿਹਾਇਸ਼ੀ ਪ੍ਰੋਗਰਾਮ ਅਤੇ ਆਊਟਪੇਸ਼ੈਂਟ ਸੇਵਾਵਾਂ ਦੀ ਇੱਕ ਪੂਰੀ ਰੇਂਜ ਪ੍ਰਦਾਨ ਕਰਦਾ ਹੈ। ਜਦਕਿ ਕਈ ਟ੍ਰਾਂਜ਼ਿਸ਼ਨਲ ਸਰਵਿਸਸ ਪ੍ਰਾਪਤਕਰਤਾਵਾਂ ਨੂੰ ਨਿਰੰਤਰ ਦਵਾਈਆਂ ਅਤੇ ਸਮਰਥਿਤ ਵਿਵਹਾਰਕ ਥੈਰੇਪੀ ਦੀ ਲੋੜ ਹੁੰਦੀ ਹੈ, ਪਰ ਇਹ ਉਨ੍ਹਾਂ ਨੂੰ ਆਤਮ-ਨਿਰਭਰ ਜਿਉਣ ਅਤੇ ਨੌਕਰੀ ਅਤੇ ਪਰਿਵਾਰ ਦੀਆਂ ਜ਼ਿੰਮ੍ਹੇਵਾਰੀਆਂ ਤੋਂ ਨਹੀਂ ਰੋਕਦਾ ਹੈ।
ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ
ਰੁਜ਼ਗਾਰ
- ਕੰਮ ਅਨੁਭਵ (ਜਿਵੇਂ ਕਿ ਵਲੰਟੀਅਰ, ਇੰਟਰਨ, ਅਪ੍ਰੈਂਟਿਸ, ਰੁਜ਼ਗਾਰ ਸਿਖਲਾਈ ਪ੍ਰੋਗਰਾਮ)
- ਮੁਹਾਰਤ ਵਿਕਾਸ (ਜਿਵੇਂ ਕਿ ਤਕਨਾਲੋਜੀ, ਰੁਜ਼ਗਾਰਯੋਗਤਾ ਮੁਹਾਰਤਾਂ, ਪੂਰਵ-ਰੁਜ਼ਗਾਰ)
- ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
- ਨੌਜਵਾਨ ਅਤੇ ਬਾਲਗ ਰੁਜ਼ਗਾਰ ਪ੍ਰੋਗਰਾਮ
ਆਤਮਨਿਰਭਰ/ਭਾਈਚਾਰਾ ਰਿਹਾਇਸ਼
- ਆਵਾਸ/ਰਿਹਾਇਸ਼ੀ ਸੇਵਾਵਾਂ (ਜਿਵੇਂ ਕਿ ਅਪਾਰਟਮੈਂਟ, ਘੱਟ-ਆਮਦਨ ਵਾਲਾ ਆਵਾਸ)
- ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
ਸਿਹਤ-ਦੇਖਭਾਲ
- ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਪਰਿਵਾਰ ਸਮਰਥਨ
- ਸਮਰਥਨ ਸਮੂਹ (ਜਿਵੇਂ ਕਿ ਮਾਪੇ, ਦੇਖਭਾਲ-ਪ੍ਰਦਾਤੇ, ਸਾਥੀ)
- ਪਰਿਵਾਰਾਂ ਲਈ ਸਿੱਖਿਆਤਮਕ ਸੰਸਾਧਨ
- ਰਾਹਤ ਸੇਵਾਵਾਂ
ਸਿੱਖਿਆ/ਸਿਖਲਾਈ
- ਉੱਚ ਸਿੱਖਿਆ (ਜਿਵੇਂ ਕਿ ਭਾਈਚਾਰਕ ਕਾਲਿਜ, ਚਾਰ-ਸਾਲਾ ਕਾਲਿਜ, ਸਮਾਵੇਸ਼ੀ ਉੱਚ ਸਿੱਖਿਆ)
- ਵਿਵਸਾਇਕ ਸਿਖਲਾਈ ਪ੍ਰੋਗਰਾਮ
ਹੋਰ ਸੇਵਾਵਾਂ
ਸਮਰਥਿਤ ਉਮਰ ਸੀਮਾਵਾਂ
ਸੇਵਾ ਦਿੱਤੇ ਪ੍ਰਦੇਸ਼
- NEW YORK
- QUEENS
- BRONX
- KINGS
- RICHMOND