Skip to content

United Cerebral Palsy of Long Island

Last updated: 04/30/2024

ਪਤਾ

250 Marcus Blvd.
Hauppauge, NY 11788

ਸੰਪਰਕ

ਈ - ਮੇਲ info@ucp-li.org
ਫ਼ੋਨ (631) 232-0011
ਫੋਨ - ਟੋਲ ਫ੍ਰੀ FAX: (631)232-4422
ਫੋਨ - ਟੀਟੀਵਾਈ
ਵੈੱਬਸਾਈਟ http://www.ucp-suffolk.org

ਬਾਰੇ

70 ਤੋਂ ਵੱਧ ਸਾਲਾਂ ਤੋਂ, ਯੂਨਾਇਟਡ ਸੇਰੇਬਰਲ ਪਾਲਸੀ ਔਫ਼ ਲੌਂਗ ਆਇਲੈਂਡ ਨੇ ਆਪਣੇ ਪ੍ਰੋਗਰਾਮਾਂ ਅਤੇ ਸੇਵਾਵਾਂ ਦੀ ਉੱਤਮ ਗੁਣਵੱਤਾ ਅਤੇ ਜਿਨ੍ਹਾਂ ਦੀ ਅਸੀਂ ਸੇਵਾਵਾਂ ਕਰਦੇ ਹਾਂ ਉਨ੍ਹਾਂ ਪ੍ਰਤੀ ਹਮਦਰਦੀ ਦੇ ਮਾਧਿਅਮ ਰਾਹੀਂ ਵਿਕਲਾਂਗਤਾ ਵਾਲੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਹੈ। UCP ਔਫ਼ ਲੌਂਗ ਆਇਲੈਂਡ ਵਿਕਲਾਂਗਤਾ ਨਾਲ ਪੀੜਿਤ ਵਿਅਕਤੀਆਂ ਦੀ ਆਤਮ-ਨਿਰਭਰਤਾ, ਉਤਪਾਦਕਤਾ ਅਤੇ ਸੰਪੂਰਨ ਨਾਗਰਿਕਤਾ ਨੂੰ ਅੱਗੇ ਵਧਾਉਣ ਦਾ ਵਾਅਦਾ ਕਰਦਾ ਹੈ। ਸਾਡਾ ਮਿਸ਼ਨ ਲੌਂਗ ਆਇਲੈਂਡ ਦੇ ਵੱਖ-ਵੱਖ ਵਿਕਲਾਂਗਤਾ ਵਾਲੇ ਵਾਸੀਆਂ ਨੂੰ ਜੀਵਨ ਮੁਹਾਰਤਾਂ ਦੀ ਸਿਖਲਾਈ, ਸਿੱਖਿਆ, ਐਡਵੋਕੇਸੀ, ਅਰਥਪੂਰਨ ਰੁਜ਼ਗਾਰ ਅਤੇ ਘਰ ਵਰਗੀ ਇੱਕ ਥਾਂ ਪ੍ਰਦਾਨ ਕਰਨਾ ਹੈ। UCP ਔਫ਼ ਲੌਂਗ ਆਇਲੈਂਡ ਮਾਣ ਨਾਲ ਉੱਤਮਤਾ, ਇਮਾਨਦਾਰੀ, ਮਰਿਆਦਾ, ਸ਼ਕਤੀਕਰਨ, ਜ਼ਿੰਮ੍ਹੇਵਾਰੀ, ਜਵਾਬਦੇਹੀ, ਸੋਚ ਅਤੇ ਨਵੀਨਤਾ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦਾ ਹੈ। ਸੇਰੇਬਰਲ ਪਾਲਸੀ ਤੋਂ ਕਿਤੇ ਵੱਧ, ਅੱਜ ਅਸੀਂ ਜਿਨ੍ਹਾਂ ਲੋਕਾਂ ਦੀ ਸੇਵਾ ਕਰਦੇ ਹਾਂ ਉਨ੍ਹਾਂ ਵਿੱਚੋਂ 65 ਪ੍ਰਤਿਸ਼ਤ ਤੋਂ ਵੱਧ ਲੋਕਾਂ ਨੂੰ ਸੇਰੇਬਰਲ ਪਾਲਸੀ ਤੋਂ ਇਲਾਵਾ ਵਿਕਲਾਂਗਤਾਵਾਂ ਹੁੰਦੀਆਂ ਹਨ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਰੁਜ਼ਗਾਰ
  • ਭੁਗਤਾਨ ਵਾਲੇ ਰੁਜ਼ਗਾਰ (ਜਿਵੇਂ ਕਿ ਪ੍ਰਤਿਯੋਗੀ ਏਕੀਕਿਰਤ ਰੁਜ਼ਗਾਰ)
  • ਕੰਮ ਅਨੁਭਵ (ਜਿਵੇਂ ਕਿ ਵਲੰਟੀਅਰ, ਇੰਟਰਨ, ਅਪ੍ਰੈਂਟਿਸ, ਰੁਜ਼ਗਾਰ ਸਿਖਲਾਈ ਪ੍ਰੋਗਰਾਮ)
  • ਮੁਹਾਰਤ ਵਿਕਾਸ (ਜਿਵੇਂ ਕਿ ਤਕਨਾਲੋਜੀ, ਰੁਜ਼ਗਾਰਯੋਗਤਾ ਮੁਹਾਰਤਾਂ, ਪੂਰਵ-ਰੁਜ਼ਗਾਰ)
  • ਕਰੀਅਰ ਵਿਕਾਸ (ਜਿਵੇਂ ਕਿ ਕਰੀਅਰ ਕਾਉਂਸਲਿੰਗ, ਨੌਕਰੀ ਕਲੱਬ, ਸਲਾਹਾਕਾਰ)
  • ਔਨ-ਦ-ਜੌਬ ਸਿਖਲਾਈ ਅਤੇ ਸਮਰਥਨ (ਜਿਵੇਂ ਕਿ ਨੌਕਰੀ ਕੋਚ, ਸਹਾਇਕ ਤਕਨਾਲੋਜੀ, ਸਮਰਥਿਤ ਰੁਜ਼ਗਾਰ)
ਆਤਮਨਿਰਭਰ/ਭਾਈਚਾਰਾ ਰਿਹਾਇਸ਼
  • ਆਵਾਸ/ਰਿਹਾਇਸ਼ੀ ਸੇਵਾਵਾਂ (ਜਿਵੇਂ ਕਿ ਅਪਾਰਟਮੈਂਟ, ਘੱਟ-ਆਮਦਨ ਵਾਲਾ ਆਵਾਸ)
  • ਸਮਰਥਿਤ ਰਿਹਾਇਸ਼ (ਜਿਵੇਂ ਕਿ ਘਰ ਵਿੱਚ ਸਹਾਇਤਾ, ਸਮੂਹਿਕ ਰਿਹਾਇਸ਼)
  • ਰੋਜ਼ਾਨਾ ਰਹਿਣ-ਸਹਿਣ ਦੀਆਂ ਮੁਹਾਰਤਾਂ (ਜਿਵੇਂ ਕਿ ਖਾਣਾ ਪਕਾਉਣਾ, ਬਜਟ ਬਣਾਉਣਾ)
  • ਮਨੋਰੰਜਨ (ਜਿਵੇਂ ਕਿ ਪਾਰਕ, ਖੇਡ ਕੇਂਦਰ, ਕਲਾ, ਗਰਮੀਆਂ ਦੇ ਕੈਂਪ)
  • ਘਰ ਵਿੱਚ ਸੁਧਾਰ (ਜਿਵੇਂ ਕਿ ਰੈਂਪ, ਵਾਤਾਵਰਨ ਨਿਯੰਤਰਣ)
  • ਵਿੱਤੀ ਸਹਾਇਤਾ (ਜਿਵੇਂ ਕਿ ਜਨਤਕ ਸਹਾਇਤਾ, ਵਿੱਤੀ ਸਾਖਰਤਾ)
  • ਆਵਾਜਾਈ (ਜਿਵੇਂ ਕਿ ਜਨਤਕ ਆਵਾਜਾਈ, ਡ੍ਰਾਈਵਿੰਗ ਦਿਸ਼ਾ-ਨਿਰਦੇਸ਼, ਵ੍ਹੀਕਲ ਮੋਡੀਫਿਕੇਸ਼ਨ)
  • ਭੋਜਨ ਸੁਰੱਖਿਆ (ਜਿਵੇਂ ਕਿ ਫੂਡ ਪੈਂਟਰੀਆਂ)
ਸਿਹਤ-ਦੇਖਭਾਲ
  • ਵਿਕਲਾਂਗ ਨੌਜਵਾਨਾਂ ਨੂੰ ਸੇਵਾਵਾਂ ਦੇ ਰਹੇ ਸਿਹਤ ਮਾਹਰ (ਜਿਵੇਂ ਕਿ ਵਿਕਾਸਾਤਮਕ ਬਾਲ-ਚਿਕਿਤਸਕ, ਵਿਵਸਾਇਕ ਥੈਰੇਪਿਸਟ, ਸਰੀਰਕ ਥੈਰੇਪਿਸਟ, ਵਿਵਹਾਰਕ ਸਮਰਥਨ)
  • ਮਾਨਸਿਕ ਸਿਹਤ (ਜਿਵੇਂ ਕਿ ਸੰਕਟ, ਕਲੀਨਿਕ, ਸਮਾਜਿਕ ਕੰਮ)
ਪਰਿਵਾਰ ਸਮਰਥਨ
  • ਪਰਿਵਾਰਾਂ ਲਈ ਸਿੱਖਿਆਤਮਕ ਸੰਸਾਧਨ
  • ਮੁਲਾਂਕਣ (ਜਿਵੇਂ ਕਿ ਮਨੋਵਿਗਿਆਨਕ, ਨਿਊਰੋਲਾਜੀਕਲ, ਸਹਾਇਕ ਤਕਨਾਲੋਜੀ, ਵਿਕਾਸਾਤਮਕ)
  • ਰਾਹਤ ਸੇਵਾਵਾਂ
ਸਿੱਖਿਆ/ਸਿਖਲਾਈ
  • ਪ੍ਰੀਸਕੂਲ/ਅਰਲੀ ਚਾਈਲਡਹੁੱਡ ਪ੍ਰੋਗਰਾਮ
  • ਵਿਵਸਾਇਕ ਸਿਖਲਾਈ ਪ੍ਰੋਗਰਾਮ
  • ਸਕੂਲੀ ਉਮਰ ਦੇ ਪ੍ਰੋਗਰਾਮ
ਹੋਰ ਸੇਵਾਵਾਂ
  • ਸਹਾਇਕ ਤਕਨਾਲੋਜੀ

ਸਮਰਥਿਤ ਉਮਰ ਸੀਮਾਵਾਂ

  • ਸ਼ੁਰੂਆਤੀ ਬਚਪਨ (0-5)
  • ਸਕੂਲ ਦੀ ਉਮਰ (5-18)
  • ਨੌਜਵਾਨ ਬਾਲਗ (18+)

ਸੇਵਾ ਦਿੱਤੇ ਪ੍ਰਦੇਸ਼

  • SUFFOLK
  • NASSAU