Skip to content

Human Development Services of Westchester, Inc.

Last updated: 10/26/2022

ਪਤਾ

100 Abendroth Ave
Portchester, NY 10573

ਸੰਪਰਕ

ਈ - ਮੇਲ
ਫ਼ੋਨ 914 939 2878
ਫੋਨ - ਟੋਲ ਫ੍ਰੀ
ਫੋਨ - ਟੀਟੀਵਾਈ
ਵੈੱਬਸਾਈਟ http://www.hdsw.org

ਬਾਰੇ

ਹਯੁਮਨ ਡਿਵੈਲਪਮੈਂਟ ਸਰਵਿਸਸ ਔਫ਼ ਵੈਸਟਚੈਸਟਰ (HDSW) ਦੀ ਸਥਾਪਨਾ 1999 ਵਿੱਚ ਫਿਊਚਰ ਹਾਊਸ ਫਾਊਂਡੇਸ਼ਨ ਦੇ ਹਯੁਮਨ ਡਿਵੈਲਪਮੈਂਟ ਸਰਵਿਸਸ ਔਫ਼ ਪੋਰਟ ਚੈਸਟਰ ਵਿੱਚ ਸ਼ਾਮਲ ਹੋਣ ਦੇ ਫਲਸਰੂਪ ਹੋਈ। ਫਿਊਚਰ ਹਾਊਸ, ਇੱਕ ਗ਼ੈਰ-ਲਾਭਕਾਰੀ ਕਾਰਪੋਰੇਸ਼ਨ ਹੈ, ਜਿਸਨੂੰ 1968 ਵਿੱਚ, ਵੈਸਟਚੈਸਟਰ ਏਥਿਕਲ ਹਯੁਮਨਿਸਟ ਸੋਸਾਇਟੀ ਦੇ ਚਿੰਤਤ ਮੈਂਬਰਾਂ ਦੇ ਇੱਕ ਗਰੁੱਪ, ਵੁਮਿਨ ਕਾਨਫਰੈਂਸ ਦੁਆਰਾ ਸਥਾਪਿਤ ਕੀਤਾ ਗਿਆ ਸੀ ਜਿਨ੍ਹਾਂ ਨੇ ਮਾਨਸਿਕ ਬਿਮਾਰੀ ਤੋਂ ਉੱਭਰ ਰਹੀਆਂ ਸੱਤ ਔਰਤਾਂ ਲਈ ਆਵਾਸ ਦਾ ਨਿਰਮਾਣ ਕੀਤਾ। ​ਹਯੁਮਨ ਡਿਵੈਲਪਮੈਂਟ ਸਰਵਿਸਸ ਔਫ਼ ਪੋਰਟ ਚੈਸਟਰ ਨੂੰ ਨੇਬਰਹੁੱਡ ਪ੍ਰੀਜ਼ਰਵੇਸ਼ਨ ਕੰਪਨੀ ਦੇ ਰੂਪ ਵਿੱਚ Reverend Henry Hobbs ਦੁਆਰਾ 1978 ਵਿੱਚ ਸਥਾਪਿਤ ਕੀਤਾ ਗਿਆ ਸੀ ਤਾਂ ਜੋ ਪੋਰਟ ਚੈਸਟਰ ਦੇ ਘੱਟ ਆਮਦਨ ਵਾਲੇ ਲੋਕਾਂ ਨੂੰ ਆਵਾਸ ਪ੍ਰਦਾਨ ਕੀਤਾ ਜਾ ਸਕੇ, ਅਤੇ ਬਾਅਦ ਵਿੱਚ ਇਸਨੇ ਮਾਨਸਿਕ ਬਿਮਾਰੀ ਤੋਂ ਉੱਭਰ ਰਹੇ ਵਿਅਕਤੀਆਂ ਲਈ ਆਵਾਸ ਪ੍ਰਦਾਨ ਕੀਤਾ। ​ ​HDSW 45 ਸਾਲਾਂ ਤੋਂ ਵੈਸਟਚੈਸਟਰ ਪ੍ਰਦੇਸ਼ ਵਿੱਚ ਲੋਕਾਂ ਲਈ ਅਜਿਹੇ ਭਾਈਚਾਰੇ ਦਾ ਨਿਰਮਾਣ ਕਰ ਰਿਹਾ ਹੈ ਜੋ ਵੈਸਟਚੈਸਟਰ ਪ੍ਰਦੇਸ਼ ਦੇ ਹਰੇਕ ਕੋਨੇ ਵਿੱਚ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਵਾਉਂਦਾ ਹੈ। ਇਹ ਸਮਰਪਿਤ ਸਟਾਫ਼, ਬੋਰਡ ਮੈਂਬਰਾਂ, ਵਲੰਟੀਅਰਾਂ ਅਤੇ ਖ਼ਾਸ ਕਰਕੇ ਜਿਨ੍ਹਾਂ ਲੋਕਾਂ ਦੀ ਅਸੀਂ ਸੇਵਾ ਕਰਦੇ ਹਾਂ, ਉਨ੍ਹਾਂ ਇੱਕ ਅਸਾਧਾਰਨ ਸੁਮੇਲ ਨਾਲ ਬਣਦਾ ਹੈ ਤਾਂ ਜੋ ਮਿਲ ਕੇ ਕਿਸੇ ਚੀਜ਼ ਪ੍ਰਤੀ ਰਿਸ਼ਤੇ ਦੀ ਐਸੀ ਭਾਵਨਾ ਪੈਦਾ ਕੀਤੀ ਜਾ ਸਕੇ ਜੋ ਕਿਸੇ ਹੋਰ ਨਾਲੋਂ ਵੱਧ ਹੈ। ​ ਉਹ "ਚੀਜ਼" ਲੋਕਾਂ ਦੇ ਸ਼ਾਮਲ ਰਹਿਣ, ਸ਼ਮੂਲੀਅਤ ਮਹਿਸੂਸ ਕਰਾਉਣ, ਇੱਛਿਤ ਅਤੇ ਮਹੱਤਵਪੂਰਨ ਬਣਾਉਣ ਵਿੱਚ ਮਦਦ ਕਰਦੀ ਹੈ ਜੋ ਵਿਅਕਤੀਗਤ ਤਰੱਕੀ ਅਤੇ ਸਫਲਤਾ ਅਤੇ HDSW ਦੀ ਸਫਲਤਾ ਵੱਲ ਲੈ ਜਾਂਦੀ ਹੈ। HDSW ਵਿੱਚ, ਵਿਅਕਤੀ ਨੂੰ ਹਰ ਰੋਜ਼ ਆਪਣੇ ਸੁਪਨੇ ਸਾਕਾਰ ਕਰਨ; ਸਥਾਈ ਆਵਾਸ ਪ੍ਰਾਪਤ ਕਰਨ, ਰੁਜ਼ਗਾਰ ਸਿਖਲਾਈ ਜਾਂ ਨੌਕਰੀ ਪ੍ਰਾਪਤ ਕਰਨ ਲਈ ਸਹਾਇਤਾ, ਸਕੂਲ ਵਾਪਸ ਜਾਣ ਲਈ ਸਕਾਲਰਸ਼ਿਪ ਪ੍ਰਾਪਤ ਕਰਨ, ਜਾਂ ਵਧੀਆਂ ਸਿਹਤ ਦੇਖਭਾਲ ਲੱਭਣ ਵਿੱਚ ਸਹਾਇਤਾ ਪ੍ਰਾਪਤ ਕਰਨ ਦੇ ਮੌਕੇ ਮਿਲਦੇ ਹਨ। ​ HDSW 45 ਤੋਂ ਵੱਧ ਸਾਲਾਂ ਤੋਂ New York State (ਨਿਊ ਯਾਰਕ ਰਾਜ) ਵਿੱਚ ਕਮਜ਼ੋਰ ਜਨਸੰਖਿਆ ਲਈ ਭਾਈਚਾਰਾ-ਆਧਾਰਿਤ ਪ੍ਰਤੱਖ-ਦੇਖਭਾਲ ਸੇਵਾਵਾਂ ਦੇ ਵਿਕਾਸ ਵਿੱਚ ਸ਼ਾਮਲ ਰਿਹਾ ਹੈ। ਅੱਜ ਦੇ ਬਦਲਦੇ ਸਿਹਤ ਦੇਖਭਾਲ ਮਾਰਕੀਟ ਵਿੱਚ, HDSW ਪਰਸਪਰ-ਸੰਬੰਧੀ ਪ੍ਰੋਗਰਾਮਾਂ ਦੇ ਵਿਲੱਖਣ ਮਿਸ਼ਰਣ ਰਾਹੀਂ, ਹਰ ਸਾਲ 3000 ਤੋਂ ਵੱਧ ਲੋਕਾਂ ਨੂੰ ਵਿਅਕਤੀ-ਕੇਂਦਰਿਤ ਸੇਵਾਵਾਂ ਪ੍ਰਦਾਨ ਕਰਦਾ ਹੈ। HDSW: ਮਾਨਸਿਕ ਸਿਹਤ ਅਤੇ ਵਿਵਹਾਰਕ ਸਿਹਤ-ਸੰਬੰਧੀ ਬਿਮਾਰੀਆਂ ਤੋਂ ਉੱਭਰਨ ਵਾਲੇ ਲੋਕਾਂ ਨੂੰ ਦੇਖਭਾਲ ਪ੍ਰਬੰਧਨ ਸੇਵਾਵਾਂ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਭਾਈਚਾਰੇ ਵਿੱਚ ਬਣੇ ਰਹਿਣ; ਵੈਸਟਚੈਸਟਰ ਪ੍ਰਦੇਸ਼ ਵਿੱਚ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਟ੍ਰਾਂਜ਼ਿਸ਼ਨਲ ਅਤੇ ਸਥਾਈ ਆਵਾਸ ਵਿਕਲਪ ਦੋਵਾਂ ਦੀ ਪੇਸ਼ਕਸ਼ ਕਰਨ ਵਾਲੀਆਂ ਰਿਹਾਇਸ਼ ਸੇਵਾਵਾਂ ਅਤੇ HOPE ਹਾਊਸ ਵਿੱਚ ਰੁਜ਼ਗਾਰ, ਸਿੱਖਿਆ ਅਤੇ ਸਮਾਜਿਕ ਜੁੜਾਅ 'ਤੇ ਧਿਆਨ ਕੇਂਦਰਿਤ ਕਰਨ ਵਾਲੀਆਂ ਅਰੋਗਤਾ ਆਧਾਰਿਤ ਸੇਵਾਵਾਂ ਪ੍ਰਦਾਨ ਕਰਦਾ ਹੈ। ਪੋਰਟ ਚੈਸਟਰ ਦੇ ਪਿੰਡ ਲਈ ਨੇਬਰਹੁੱਡ ਪ੍ਰੀਜ਼ਰਵੇਸ਼ਨ ਦੇ ਨਾਮ ਤੋਂ HDSW ਦੀ ਇੱਕ ਕੰਪਨੀ ਵੀ ਹੈ ਜਿਸ ਦਾ ਉਦੇਸ਼ ਵੈਸਟਚੈਸਟਰ ਦੇ ਨਿਵਾਸੀਆਂ ਲਈ ਸਸਤੇ ਆਵਾਸ ਨੂੰ ਵਧਾਉਣਾ ਅਤੇ ਰੱਖਿਅਤ ਕਰਨਾ ਹੈ। HDSW ਇੱਕ HUD-ਪ੍ਰਮਾਣਿਤ ਹਾਊਸਿੰਗ ਕਾਉਂਸਲਿੰਗ ਏਜੰਸੀ ਹੈ ਜੋ ਵੈਸਟਚੈਸਟਰ ਵਿੱਚ ਘੱਟ ਅਤੇ ਔਸਤ ਆਮਦਨ ਵਾਲੇ ਘਰਾਂ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ। HDSW ਵੈਸਟਚੈਸਟਰ ਵਿੱਚ ਇੱਕਮਾਤਰ ਦੋਭਾਸ਼ੀ ਹਾਊਸਿੰਗ ਕਾਉਂਸਲਿੰਗ ਏਜੰਸੀ ਹੈ। ਪਿਛਲੇ ਦੋ ਸਾਲਾਂ ਦੇ ਸਮੇਂ ਵਿੱਚ, HDSW ਵਿਅਕਤੀ ਦੇ ਸਿਹਤ ਦੇਖਭਾਲ ਅਨੁਭਵ ਨੂੰ ਸੁਧਾਰਨ, ਉਨ੍ਹਾਂ ਦੀ ਸਿਹਤ ਵਿੱਚ ਸੁਧਾਰਨ ਕਰਨ ਅਤੇ ਦੇਖਭਾਲ ਪ੍ਰਦਾਨ ਕਰਨ ਦੀ ਲਾਗਤ ਵਿੱਚ ਕਮੀ ਕਰਨ ਦੇ ਤਿੰਨ ਟੀਚਿਆਂ ਬਾਰੇ ਸੰਬੋਧਨ ਕਰ ਰਿਹਾ ਹੈ। ਸਮਾਯੋਜਿਤ ਵਿਵਹਾਰਕ ਸਿਹਤ ਸੇਵਾਵਾਂ (CBHS) ਦਾ ਨਿਰਮਾਣ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੁੱਡਸਨ ਵੈਲੀ ਦੀਆਂ ਇੱਕੋ-ਵਿਚਾਰਧਾਰਾ ਵਾਲੀਆਂ ਉੱਤਮ ਸਿਧਾਂਤ-ਆਧਾਰਿਤ ਭਾਈਚਾਰਕ ਵਿਵਹਾਰਕ ਸਿਹਤ ਅਤੇ ਵਿਕਲਾਂਗਤਾ ਸੇਵਾ ਏਜੰਸੀਆਂ ਨਾਲ ਜੁੜਨਾ ਸੀ। ਸਾਡੇ ਸੰਯੁਕਤ ਯਤਨਾਂ ਨੇ ਸਾਨੂੰ NY ਰਾਜ ਵਿੱਚ ਸਿਹਤ ਦੇਖਭਾਲ ਦੇ ਤੇਜ਼ੀ ਨਾਲ ਬਦਲਦੇ ਵਾਤਾਵਰਨ ਵਿੱਚ ਜਵਾਬ ਦੇਣ ਅਤੇ ਸਥਿਰਤਾ ਲਈ ਲੁੜੀਂਦੇ ਮਹੱਤਵਪੂਰਨ ਕਾਰੋਬਾਰੀ ਸੰਬੰਧਾਂ ਨੂੰ ਵਿਕਸਿਤ ਕਰਨ ਦੇ ਯੋਗ ਬਣਾਇਆ ਹੈ।   HDSW, CBHS ਦਾ ਸਨਮਾਨਿਤ ਭਾਗੀਦਾਰ ਹੈ ਅਤੇ ਹੁਣ ਸਮਾਯੋਜਿਤ ਵਿਵਹਾਰਕ ਸਿਹਤ ਦੇਖਭਾਲ (CBHCare) ਦਾ ਭਾਗੀਦਾਰ ਹੈ। CBHCare, CBHS ਅਤੇ ਸੰਘੀ ਰੂਪ ਵਿੱਚ ਯੋਗ ਸਿਹਤ ਸੈਂਟਰ, ਹੁੱਡਸਨ ਰਿਵਰ ਹੈਲਥ ਕੇਅਰ ਵਿਚਕਾਰ ਸਾਂਝੇਦਾਰੀ ਹੈ ਜੋ 1975 ਤੋਂ ਵੈਸਟਚੈਸਟਰ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਹ ਸਹਿਯੋਗ ਸਾਡੇ ਗਾਹਕਾਂ ਲਈ ਸਿਹਤ ਅਤੇ ਵਿਵਹਾਰਕ ਸਿਹਤ ਸੇਵਾਵਾਂ ਦੇ ਪ੍ਰਾਵਧਾਨ ਨੂੰ ਸਰਗਰਮ ਰੂਪ ਵਿੱਚ ਏਕੀਕ੍ਰਿਤ ਕਰ ਰਿਹਾ ਹੈ, ਤਾਂ ਜੋ ਉਹ ਸਹਿਯੋਗੀ ਪੇਸ਼ੇਵਰਾਂ ਦੀ ਇੱਕ ਟੀਮ ਨਾਲ, ਇੱਕ ਥਾਂ 'ਤੇ ਆਪਣੀਆਂ ਸਿਹਤ ਲੋੜਾਂ ਨੂੰ ਸੰਬੋਧਿਤ ਕਰ ਸਕਣ; ਅਤੇ ਇਸ ਤਰ੍ਹਾਂ ਸਭ ਤੋਂ ਵਧੀਆਂ ਦੇਖਭਾਲ ਪ੍ਰਾਪਤ ਕਰ ਸਕਣ।   CBHS ਵਿੱਚ ਸਾਡੀ ਭਾਗੀਦਾਰੀ ਰਾਹੀਂ ਅਤੇ ਸਾਡੀ ਸੇਵਾਵਾਂ ਦੀ ਲੜੀ ਦਾ ਵਿਸਤਾਰ ਕਰਕੇ, HDSW ਸਾਰੇ ਮੈਡੀਕੇਡ ਪ੍ਰਾਪਤਕਰਤਾਵਾਂ ਲਈ New York State (ਨਿਊ ਯਾਰਕ ਰਾਜ) ਦੇ ਵਿਵਹਾਰਕ ਪ੍ਰਬੰਧਿਤ ਦੇਖਭਾਲ ਦੇ ਲਾਗੂਕਰਨ ਲਈ ਤਿਆਰ ਕਰ ਰਿਹਾ ਹੈ। ਅਸੀਂ ਤੇਜ਼ੀ ਨਾਲ ਕੀਤੇ ਜਾਣ ਵਾਲੇ ਬਦਲਾਵਾਂ ਲਈ ਉਨ੍ਹਾਂ ਲੋਕਾਂ ਨੂੰ ਸਿੱਖਿਆ ਦੇ ਰਹੇ ਹਾਂ ਅਤੇ ਤਿਆਰ ਕਰ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਸੇਵਾਵਾਂ ਦਿੰਦੇ ਹਾਂ। ਇਹ ਬਹੁਤ ਉਤੇਜਕ ਸਮਾਂ ਹੈ।   ਨਿੱਜੀ, ਗ਼ੈਰ-ਲਾਭਕਾਰੀ 501[c] (3) ਏਜੰਸੀ ਦੇ ਰੂਪ ਵਿੱਚ, HDSW NY ਰਾਜ ਦੇ ਮਾਨਸਿਕ ਸਿਹਤ ਦੇ ਦਫ਼ਤਰ ਦੁਆਰਾ ਲਾਈਸੈਂਸ ਪ੍ਰਾਪਤ ਹੈ ਅਤੇ ਇਸ ਤੋਂ ਫੰਡ ਪ੍ਰਾਪਤ ਹੁੰਦਾ ਹੈ। ਸਾਨੂੰ ਨਿਊ ਯਾਰਕ ਰਾਜ ਦੇ ਹਾਊਸਿੰਗ ਅਤੇ ਕਮਨਿਊਨਿਟੀ ਰਿਨਿਊਅਲ ਵਿਭਾਗ, ਅਮਰੀਕਾ ਦੇ ਹਾਊਸਿੰਗ ਅਤੇ ਸ਼ਹਿਰ ਵਿਕਾਸ ਦੇ ਵਿਭਾਗ, ਅਤੇ ਨਿਊ ਯਾਰਕ ਰਾਜ ਦੇ ਸਿੱਖਿਆ ਵਿਭਾਗ (ACCES-VR), ਵਿਕਾਸਾਤਮਕ ਵਿਕਲਾਂਗਤਾ ਵਾਲੇ ਲੋਕਾਂ ਲਈ ਨਿਊ ਯਾਰਕ ਰਾਜ ਦੇ ਵਿਭਾਗ, ਵੈਸਟਚੈਸਟਰ ਪ੍ਰਦੇਸ਼, ਨਿੱਜੀ ਸੰਸਥਾਪਕਾਂ, ਅਤੇ ਵਿਅਕਤੀਗਤ ਯੋਗਦਾਨਕਰਤਾਵਾਂ ਦੁਆਰਾ ਅੰਸ਼ਕ ਰੂਪ ਵਿੱਚ ਵਿੱਤ ਪ੍ਰਾਪਤ ਹੈ।

ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ

ਸਮਰਥਿਤ ਉਮਰ ਸੀਮਾਵਾਂ

ਸੇਵਾ ਦਿੱਤੇ ਪ੍ਰਦੇਸ਼

  • WESTCHESTER